ਜਲੰਧਰ – ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਜਸਵੀਰ ਸਿੰਘ ਭੱਟੀ ਨੇ ਚੰਡੀਗੜ੍ਹ ਵਿਖੇ ਸੀਜੀਐਚਐਸ ਦੇ ਐਡੀਸ਼ਨਲ ਡਾਇਰੈਕਟਰ ਡਾ. ਸਵਿੰਦਰ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਜੀਐਚਐਸ ਦੀ ਪੁਰਾਣੀ ਇਮਾਰਤ ਹੋਣ ਕਰਕੇ, ਬਿਜਲੀ ਦੇ ਜਰਨੇਟਰ, ਫਾਰਵਰਡ ਫਾਰਮ ਅਤੇ ਮਰੀਜਾਂ ਨੂੰ ਆ ਰਹੀਆਂ ਅਲੱਗ ਅਲੱਗ ਮੁਸ਼ਕਿਲਾਂ ਬਾਰੇ ਐਡੀਸ਼ਨਲ ਡਾਇਰੈਕਟਰ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਡਾਕਟਰ ਸਵਿੰਦਰ ਸਿੰਘ ਨੇ ਇਹ ਗੱਲ ਵੀ ਮੰਨੀ ਕਿ ਜ਼ਿਆਦਾ ਲੋਕ ਆਉਂਦੇ ਹਨ ਤੇ ਡਿਸਪੈਂਸਰੀ ਵਿਚ ਸਟਾਫ ਦੀ ਕਮੀਂ ਹੈ, ਜਿਸ ਦਾ ਪ੍ਰਪੋਜ਼ਲ ਸੇਂਟਰ ਗੌਰਮਿੰਟ ਨੂੰ ਭੇਜਿਆ ਗਿਆ ਹੈ। ਐਸੋਸੀਏਸ਼ਨ ਨੇ ਸੀਜੀਐਚਐਸ ਦੇ ਕਾਰਡ ਦੇਰੀ ਨਾਲ ਆਉਣ ਬਾਰੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਦੇ ਪੇਪਰ ਅਧੂਰੇ ਹੁੰਦੇ ਹਨ ਜਿਸ ਕਰਕੇ ਇਹ ਸਮੱਸਿਆ ਆ ਜਾਂਦੀ ਹੈ।

ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਜਦੋਂ ਵੀ ਕਾਰਡ ਅਪਲਾਈ ਕਰਨਾ ਹੈ ਤਾਂ ਹਮੇਸ਼ਾ ਆਪਣੀ ਨਵੀਂ ਪੈਨਸ਼ਨ ਸਲੀਪ ਹੀ ਲਗਾਈ ਜਾਵੇ। ਐਮਰਜੈਂਸੀ ਵਾਲੇ ਕਾਰਡਾ ਤੇ ਵੀ ਵਿਸ਼ੇਸ਼ ਚਰਚਾ ਕੀਤੀ ਗਈ ਤੇ ਡਾਇਰੈਕਟਰ ਸਰ ਨੇ ਜਲਦ ਇਸ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ। ਡਾਇਰੈਕਟਰ ਸਰ ਨੇ ਸਾਰਿਆਂ ਲਈ ਸੁਝਾਅ ਦਿੱਤਾ ਕਿ ਹਰ ਵਿਅਕਤੀ ਨੂੰ ਆਪਣੀ ਬਿਮਾਰੀ ਤੋਂ ਪਹਿਲਾਂ ਕਾਰਡ ਅਪਲਾਈ ਕਰਨ ਚਾਹੀਦਾ ਹੈ ਨਾ ਕਿ ਬਿਮਾਰ ਹੋਣ ਤੇ ਕਰਨਾ ਚਾਹੀਦਾ। ਉਹਨਾਂ ਇਹ ਵੀ ਕਿਹਾ ਕਿ ਅਸੀਂ ਹਰ ਆਦਮੀ ਦੀ ਮਜਬੂਰੀ ਸਮਝਦੇ ਹਾਂ ਪਰ ਕਿਤੇ ਨਾ ਕਿਤੇ ਮਹਿਕਮੇ ਦੀਆਂ ਮਜ਼ਬੂਰੀਆਂ ਵੀ ਆ ਜਾਂਦੀਆਂ ਹਨ। ਮੀਟਿੰਗ ਵਿੱਚ ਨਵੀਆਂ ਡਿਸਪੈਂਸਰੀਆਂ ਖੁੱਲਣ ਬਾਰੇ ਵੀ ਚਰਚਾ ਹੋਈ ਜੋ ਕਿ ਪਠਾਨਕੋਟ, ਗੁਰਦਾਸਪੁਰ ਅਤੇ ਲੁਧਿਆਣਾ ਵਿੱਚ ਖੁੱਲ੍ਹਣਗੀਆਂ ਉਹ ਸਰਕਾਰ ਦੇ ਵਿਚਾਰ ਅਧੀਨ ਹੈ। ਉਮੀਦ ਹੈ ਕਿ ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀਆਂ ਕੋਸ਼ਿਸ਼ਾਂ ਜਾਰੀ ਹੋਣ ਕਰਕੇ ਇਸ ਦੇ ਨਤੀਜੇ ਵੀ ਜਲਦੀ ਆ ਜਾਵੇ।
