Click on the Edit Content button to edit/add the content.

ਕਾਂਗਰਸ ਭਵਨ ਜਲੰਧਰ ਵਿਖੇ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਮੀਟਿੰਗ ਦਾ ਆਯੋਜਨ ਕੀਤਾ ਗਿਆ

ਅੱਜ ਕਾਂਗਰਸ ਭਵਨ ਜਲੰਧਰ ਵਿਖੇ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਵਿੱਚ ਇਸ ਮਿਸ਼ਨ ਦੇ ਇੰਚਾਰਜ ਸ਼੍ਰੀ ਕਰਮਵੀਰ ਸਿੰਘ ਬੌਧ ਰਾਜ ਸਭਾ ਮੈਂਬਰ ਹਰਿਆਣਾ ਨੇ ਸ਼ਿਰਕਤ ਕੀਤੀ । ਉਨਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਐਸ ਸੀ ਸੈੱਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪਖੋਕੇ ਵੀ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਸ਼੍ਰੀ ਕਰਮਵੀਰ ਸਿੰਘ ਬੌਧ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਭ ਨੇ ਰਲ ਮਿਲ ਕੇ 2027 ਦੀਆਂ ਚੋਣਾਂ ਲੜਣੀਆ ਹਨ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ । ਜਿਸ ਤਰਾਂ ਨਾਲ ਪੰਜਾਬ ਵਿੱਚ ਮੌਜੂਦਾ ਸਰਕਾਰ ਦੇ ਰਾਜ ਵਿੱਚ ਨਸ਼ਾ ਵਿਕ ਰਿਹਾ ਹੈ , ਭ੍ਰਿਸ਼ਟਾਚਾਰ ਚਲ ਰਿਹਾ ਹੈ , ਲਾਅ ਐਂਡ ਆਰਡਰ ਦਾ ਬੁਰਾ ਹੈ , ਰੋਜ਼ਾਨਾ ਗੋਲੀਬਾਰੀ ਚਲ
ਰਹੀ ਹੈ , ਕਤਲ ਹੋ ਰਹੇ ਹਨ , ਪੰਜਾਬ ਦੀ ਮੌਜੂਦਾ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਨਾਲ ਫ਼ੇਲ ਹੋ ਚੁੱਕੀ ਹੈ । ਇਸ ਫ਼ੇਲ ਸਰਕਾਰ ਨੂੰ ਜੜ ਤੋ ਉਖੜਨ ਲਈ ਹਰ ਇਕ ਵਰਕਰ ਤਿਆਰ ਰਹਿਣ , ਅਸੀ ਸਭ ਨੇ ਰਲ ਕੇ ਡਟ ਕੇ ਇਸ ਨਿਕੰਮੀ ਸਰਕਾਰ ਦੇ ਖਿਲਾਫ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਲੜਨੀਆ ਹਨ ਅਤੇ ਬਹੁਮਤ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ 2027 ਵਿਚ ਪੰਜਾਬ ਵਿਚ ਬਣਾਉਣੀ ਹੈ । ਸ੍ਰੀ ਕਰਮਬੀਰ ਸਿੰਘ ਬੋਧ ਨੇ ਕਿਹਾ ਕਿ ਜੋ ਵਿਚ ਵਿਚਾਰ ਅਤੇ ਸੁਝਾਅ ਕਾਂਗਰਸੀ ਆਗੂਆਂ ਵਲੋਂ ਦਿੱਤੇ ਗਏ ਹਨ ਉਨਾ ਨੂੰ ਹਾਈਕਮਾਂਡ ਤੱਕ ਜਰੂਰ ਪਹੁੰਚਾਇਆ ਜਾਵੇਗਾ । ਇਸ ਮੀਟਿੰਗ ਵਿਚ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਾਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਜਲੰਧਰ ਸ਼ਹਿਰੀ , ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ ਜਲੰਧਰ ਨਾਰਥ , ਡਾ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ , ਮਹਿਲਾ ਕਾਂਗਰਸ ਦੇ ਅਹੁਦੇਦਾਰ , ਯੂਥ ਕਾਂਗਰਸ ਦੇ ਅਹੁਦੇਦਾਰ , ਇੰਟਕ , ਲੀਗਲ ਸੈੱਲ , ਐਸ ਸੀ ਸੈੱਲ ਦੇ ਅਹੁਦੇਦਾਰ , ਜਲੰਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੇ ਸੀਨੀਅਰ ਆਗੂ ਇਸ ਮੀਟਿੰਗ ਵਿੱਚ ਮੌਜੂਦ ਸਨ ।

Table of Contents

Scroll to Top