ਮੁਕੇਰੀਆ ਪੁਲਿਸ ਵੱਲੋ NDPS ACT ਤਹਿਤ 01 ਸਮੱਗਲਰ ਗ੍ਰਿਫਤਾਰ

ਹੁਸ਼ਿਆਰਪੁਰ – ਮਾਨਯੋਗ ਸ੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਲਲਿਤ ਕੁਮਾਰ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ SI ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ SI ਜਗਜੀਤ ਸਿੰਘ ਨੰਬਰ 256/ਹੁਸ਼ਿ: ਸਮੇਤ ਸਾਥੀ ਕਰਮਚਾਰੀਆ ਦੇ ਚੈਕਿੰਗ ਦੁਰਾਨ ਕੁਲਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਦਰਜੀਆ ਮੁਹੱਲਾ ਮੁਕੇਰੀਆ ਜੋ ਮੇਨ ਬਜਾਰ ਮੁਕੇਰੀਆ ਵਿਖੇ ਮਨੀ ਅਕਸਚੇਜ ਦੀ ਦੁਕਾਨ ਕਰਦਾ ਹੈ ਅਤੇ ਦੁਕਾਨ ਦੇ ਬਾਹਰ ਸਬਜੀ ਦੀ ਰੇਹੜੀ ਲਗਾਉਦਾ ਹੈ ਦੀ ਆੜ ਵਿੱਚ ਨਸ਼ੀਲੇ ਪਦਾਰਥਾ ਦੀ ਸਮੱਗਲਿੰਗ ਕਰਦਾ ਸੀ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 7.10 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਜਿਸਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੋਈ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top