ਮੁਕੇਰੀਆ ਪੁਲਿਸ ਵੱਲੋ NDPS ACT ਅਤੇ Excise Act ਤਹਿਤ ਦੋ ਸਮੱਗਲਰ ਗ੍ਰਿਫਤਾਰ

ਮੁਕੇਰੀਆ – ਮਾਨਯੋਗ ਸ੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਲਲਿਤ ਕੁਮਾਰ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ 51 ਜੋਗਿੰਦਰ ਸਿੰਘ, ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿੰਮ ਅਤੇ ਕੈਸੇ ਅਪਰੇਸ਼ਨ ਦੁਰਾਨ 51 ਜਗਜੀਤ ਸਿੰਘ ਨੰਬਰ 256/ਹੁਸ਼ਿ ਸਮੇਤ ਸਾਥੀ ਕਰਮਚਾਰੀਆ ਦੇ ਚੈਕਿੰਗ ਦੁਰਾਨ ਪਵਾਰਾ ਮੋੜ ਮੁਕੇਰੀਆ ਤੋ ਮਹੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨਜਦੀਕ ਆਰੀਆ ਸਕੂਲ ਬਾਗੋਵਾਲ ਕਲੋਨੀ ਮੁਕੇਰੀਆ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 110 ਖੁੱਲੀਆ ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ NDPS ACT ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਏ.ਐਸ.ਆਈ ਬਲਵੰਤ ਸਿੰਘ ਚੌਕੀ ਇੰਚਾਰਜ ਪੀ.ਪੀ ਭੰਗਾਲਾ ਵਲੋਂ ਸਮੇਤ ਪੁਲਿਸ ਪਾਰਟੀ ਬਾ ਹੱਦ ਪਿੰਡ ਮਾਨਸਰ ਤੋਂ ਵਿਪਨ ਕੁਮਾਰ ਪੁੱਤਰ ਅਸ਼ੌਕ ਕੁਮਾਰ ਵਾਸੀ ਵਾਰਡ ਨੰਬਰ 13 ਮੁਹੱਲਾ ਕਿਸ਼ਨਪੁਰ ਰੇਲਵੇ ਰੋਡ ਮੁਕੇਰੀਆ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ 37500 ਐਮ ਐਲ ਸ਼ਰਾਬ ਨਜਾਇਜ (50) ਬੋਤਲਾ ਬ੍ਰਾਮਦ ਕਰਕੇ ਅਰੋਪੀ ਦੇ ਖਿਲਾਫ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜੋ ਆਰੋਪੀਆਂ ਨੂੰ ਮਿਤੀ 15-9-2024 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਸਦੇ BACKWORD ਅਤੇ FORWARD ਲਿੰਕ ਬਾਰੇ ਪਤਾ ਜੋਈ ਕੀਤੀ ਜਾਵੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top