ਮੁਕੇਰੀਆ ਪੁਲਿਸ ਵੱਲੋ ਚੋਰੀ ਦੀਆ ਵਾਰਦਾਤਾਂ ਕਰਨ ਵਾਲਾ ਇੱਕ ਭਗੋੜਾ ਗ੍ਰਿਫਤਾਰ

ਹੁਸ਼ਿਆਰਪੁਰ- ਮਾਨਯੋਗ ਸ੍ਰੀ ਸੁਰਿੰਦਰਾ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਪੀ.ਉ ਨੂੰ ਗ੍ਰਿਫਤਾਰ ਕਰਨ ਵਿੱਚ ਚਲਾਈ ਸਪੈਸ਼ਲ ਮੁਹਿੰਮ ਤਹਿਤ ਮਿਤੀ 15.01.2024 ਨੂੰ ਐਸ.ਆਈ ਦਲਜੀਤ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਚੋਰੀ ਦੇ ਮੁਕੱਦਮੇ ਵਿੱਚ ਲੋੜੀਦਾ ਅਤੇ ਚੋਰੀ ਦੇ ਕੇਸਾ ਵਿੱਚ ਪੀ.ਉ ਰਾਜੂ ਉਰਫ ਘੋਲੂ ਪੁੱਤਰ ਪਾਲ ਵਾਸੀ ਕ੍ਰਿਸ਼ਨਾ ਮੰਦਰ ਸੈਲਾ ਖੁਰਦ ਥਾਣਾ ਮਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਨੂੰ ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਆਰੋਪੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਆਰੋਪੀ ਰਾਜੂ ਉਰਫ ਘੋਲੂ ਦੇ ਖਿਲਾਫ ਪਹਿਲਾ ਦਰਜ ਮੁਕੱਦਮੇ

ਮੁਕੱਦਮਾ ਨੰਬਰ 29 ਮਿਤੀ 01.03.2021 ਜੁਰਮ 454,380,411 ਭ.ਦ.ਸ ਥਾਣਾ ਮੁਕੇਰੀਆ ਮੁਕੱਦਮਾ ਨੰਬਰ 125 ਮਿਤੀ 25.06.2021 ਜੁਰਮ 454,380,411 ਭ.ਦ.ਸ ਥਾਣਾ ਮੁਕੇਰੀਆ ਮੁਕੱਦਮਾ ਨੰਬਰ 36 ਮਿਤੀ 27.03.2020 ਜੁਰਮ 380,457,411 ਭ.ਦ.ਸ ਥਾਣਾ ਮਾਹਿਲਪੁਰ

Leave a Comment

Your email address will not be published. Required fields are marked *

Scroll to Top