ਭਾਰਤ ਸਰਕਾਰ ਨੇ ਇਕ ਤੋਂ ਵੱਧ ਗੈਸ ਕੁਨੈਕਸ਼ਨ ਰੱਖਣ ਵਾਲੇ ਉਪਭੋਗਤਾ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।ਗੈਸ ਕੁਨੈਕਸ਼ਨ ਬੇਸ਼ੱਕ 1 ਜਾ ਇਕ ਤੋਂ ਵੱਧ ਏਜੰਸੀਆਂ ਤੋਂ ਕਿਉਂ ਨਾ ਲਏ ਹੋਣ, ਉਹ ਵੀ ਬੰਦ ਹੋ ਜਾਣਗੇ। ਭਾਰਤ ਸਰਕਾਰ ਦੇ ਗੈਸ ਮੰਤਰਾਲੇ ਨੇ ਸਾਰੇ ਉਪਭੋਗਤਾਵਾਂ ਦੀ ਕੇ.ਵਾਈ.ਸੀ.ਸੁਰੂ ਕਰ ਦਿੱਤੀ ਹੈ।ਕੁਝ ਦੇਰ ਬਾਅਦ ਬਿਨਾਂ ਕੇ.ਵਾਈ.ਸੀ.ਤੋ ਗੈਸ ਮਿਲਣੀ ਬੰਦ ਹੋ ਜਾਵੇਗੀ ਤੇ ਜਿਨ੍ਹਾਂ ਗੈਸ ਕੁਨੈਕਸ਼ਨ ਦੀ ਕੇ.ਵਾਈ.ਸੀ.ਪੂਰੀ ਨਹੀ ਹੋਵੇਗੀ , ਉਹ ਕੁਨੈਕਸ਼ਨ ਵੀ ਬੰਦ ਹੋ ਜਾਣਗੇ, ਇਸ ਲਈ ਗੈਸ ਕੁਨੈਕਸ਼ਨ ਨੂੰ ਚਲਦਾ ਰੱਖਣ ਲਈ ਕੇ.ਵਾਈ.ਸੀ.ਜਰੂਰੀ ਹੈ, ਤਾਂ ਜੋ ਗੈਸ ਕੁਨੈਕਸ਼ਨ ਬੰਦ ਨਾ ਹੋਵੇ।
ਸਾਰੇ ਲੋਕਾਂ ਦੀ ਗੈਸ ਖ਼ਪਤ ਬਹੁਤ ਜ਼ਿਆਦਾ ਹੈ, ਇਸ ਲਈ ਗੈਸ ਏਜੰਸੀ ਤੋਂ ਕਈ-ਕਈ ਕੁਨੈਕਸ਼ਨ ਹਨ ਅਤੇ ਅਲੱਗ -ਅਲੱਗ ਕੰਪਨੀਆਂ ਦੇ ਗੈਸ ਕੁਨੈਕਸ਼ਨ ਲਏ ਹੋਏ ਹਨ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਭਾਰਤ ਸਰਕਾਰ ਨੇ ਕੇ,ਵਾਈ,ਸੀ ਸ਼ੁਰੂ ਕੀਤੀ ਸੀ, ਇਹ ਕੇ,ਵਾਈ, ਸੀ ਉਪਭੋਗਤਾ ਦੀ ਹੀ ਹੋਵੇਗੀ।ਜਿਸ ਦੇ ਨਾਂ ਤੇ ਗੈਸ ਕੁਨੈਕਸ਼ਨ ਹੈ।ਉਸ ਦੀਆਂ ਅੱਖਾਂ ਨੂੰ ਸਕੈਨ ਕਰਕੇ ਕੇ,ਵਾਈ, ਸੀ ਪੂਰੀ ਹੋਵੇਗੀ।ਇਕ ਕੁਨੈਕਸ਼ਨ ਇਥੇ ਕਿਸੇ ਹੋਰ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨੂੰ ਦੇ ਦਿੱਤਾ ਉਹ ਬੰਦ ਹੋ ਜਾਵੇਗਾ, ਦੋਹਾਂ ‘ਚੋ 1 ਗੈਸ ਕੁਨੈਕਸ਼ਨ ਹੀ ਚੱਲ ਸਕੇਗਾ।
ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ਚਲਾਈ ਗਈ ਕੇ,ਵਾਈ, ਸੀ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਨੇ 1 ਤੋਂ ਵੱਧ ਘਰੇਲੂ ਗੈਸ ਕੁਨੈਕਸ਼ਨ ਲਏ ਹੋਏ ਹਨ, ਉਹ ਬੰਦ ਕੀਤੇ ਜਾਣ। ਕੁਝ ਲੋਕਾਂ ਨੇ ਜਨਰਲ ਗੈਸ ਕੁਨੈਕਸ਼ਨ ਲੈਣ ਦੇ ਨਾਲ ਉਜਵਲਆ ਸਕੀਮ ਦਾ ਲਾਭ ਵੀ ਲਿਆ ਹੋਇਆ ਹੈ।ਇਸ ਲਈ ਹੁਣ ਉਨ੍ਹਾਂ ਦਾ ਉਹ ਗੈਸ ਕੁਨੈਕਸ਼ਨ ਵੀ ਬੰਦ ਹੋਵੇਗਾ। ਅਜਿਹੇ ਉਪਭੋਗਤਾ 1 ਸਕੀਮ ਦਾ ਲਾਭ ਹੀ ਲੈ ਸਕਣਗੇ।
,

















































