ਕੋਟ ਫਤੂਹੀ, 24 ਦਸੰਬਰ (ਪਰਮਜੀਤ ਸਾਬੀ )- ਗੁਰਦਵਾਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਅਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਾਏ ਜਾ ਰਹੇ 35 ਰੋਜ਼ਾ ਧਾਰਮਿਕ ਜੋੜ ਮੇਲੇ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸਾਬਕਾ ਸਰਪੰਚ ਜਸਵੀਰ ਸਿੰਘ ਭੱਟੀ, ਜਥੇਦਾਰ ਇਕਬਾਲ ਸਿੰਘ ਖੇੜਾ, ਬਾਬਾ ਜਰਨੈਲ ਸਿੰਘ ਤੇ ਲਖਵਿੰਦਰ ਸਿੰਘ ਬਿੰਦਾ ਦੀ ਅਗਵਾਈ ‘ਚ ਪਿੰਡ ਨਡਾਲੋਂ ਵਿਖੇ ਹੋਈ। ਮੀਟਿੰਗ ਦੌਰਾਨ ਜੋੜ ਮੇਲੇ ਨੂੰ ਸੁਚੱਜੇ ਤੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਜਿੱਥੇ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਸਮੁੱਚੇ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਗਈ ਉੱਥੇ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਜਸਵੀਰ ਸਿੰਘ ਭੱਟੀ, ਜਥੇਦਾਰ ਇਕਬਾਲ ਸਿੰਘ ਖੇੜਾ ਤੇ ਬਾਬਾ ਜਰਨੈਲ ਸਿੰਘ ਨੇ ਦੱਸਿਆ ਕਿ 1 ਜਨਵਰੀ ਨੂੰ ਨਾਮ ਸਿਮਰਨ ਅਖੰਡ ਜਾਪ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ, 28 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਤੇ 4 ਫਰਵਰੀ ਨੂੰ ਆਰੰਭ ਹੋਏ ਨਾਮ ਸਿਮਰਨ ਅਖੰਡ ਜਾਪ ਤੇ ਆਰੰਭ ਹੋਈਆਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਗੁਰਮਤਿ ਸਮਾਗਮ ਦੌਰਾਨ ਵੱਖ ਵੱਖ ਜਥੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ, ਗੁਰਮਤਿ ਵਿਚਾਰਾਂ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਇਆ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਸੁਖਦੇਵ ਸਿੰਘ ਨਰੂੜ, ਮਨਜੀਤ ਸਿੰਘ ਠੱਕਰਵਾਲ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਕੁਲਦੀਪ ਸਿੰਘ ਅਜਨੋਹਾ, ਕਿਰਪਾਲ ਸਿੰਘ ਅਜਨੋਹਾ, ਪਰਮਜੀਤ ਸਿੰਘ ਪੰਜੌੜ, ਮਾ. ਰਸ਼ਪਾਲ ਸਿੰਘ ਜਲਵੇਹੜਾ, ਜਰਨੈਲ ਸਿੰਘ ਬੱਡੋਂ, ਇੰਦਰ ਸਿੰਘ ਅਜਨੋਹਾ, ਗੁਰਵਿੰਦਰ ਸਿੰਘ ਬਿੱਕੀ ਪਾਂਸ਼ਟਾ, ਤਰਸੇਮ ਸਿੰਘ ਬਘਾਣਾ, ਭਾਈ ਅਕਾਸ਼ਦੀਪ ਸਿੰਘ, ਮੋਹਣ ਸਿੰਘ ਪਾਂਸ਼ਟਾ, ਧਰਮਿੰਦਰ ਸਿੰਘ ਸੋਨੂੰ, ਕਿਸ਼ਨ ਸਿੰਘ ਲਾਂਗਰੀ, ਹਰਭਜਨ ਸਿੰਘ ਬਘਾਣਾ ਆਦਿ ਹਾਜ਼ਰ ਸਨ।

















































