ਵੱਡੀ ਖਬਰ:-ਫੇਸਬੁਕ ਅਤੇ ਇੰਸਟਾਗਰਾਮ ਹੋਏ ਬੰਦ

ਨੈਸ਼ਨਲ ਡੈਸਕ- ਇਸ ਵੇਲੇ ਇਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਾਰਕ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋ ਗਿਆ ਹੈ, ਜਿਸ ਕਾਰਨ ਦੁਨੀਆ ਭਰ ਦੇ ਯੂਜ਼ਰਜ਼ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ।

ਦੁਨੀਆ ਭਰ ਦੇ ਯੂਜ਼ਰਜ਼ ਦੀ ਫੇਸਬੁੱਕ ਆਈ.ਡੀ. ਲਾਗ-ਆਊਟ ਹੋ ਗਈ ਹੈ ਤੇ ਲਾਗਿਨ ਕਰਨ ‘ਤੇ ‘ਸੈਸ਼ਨ ਐਕਸਪਾਇਰਡ’ ਦਾ ਪਾਪ-ਅੱਪ ਆ ਰਿਹਾ ਹੈ। ਇੰਸਟਾਗ੍ਰਾਮ ‘ਤੇ ਵੀ ਫੀਡ ਰਿਫ੍ਰੈੱਸ਼ ਕਰਨ ‘ਚ ਯੂਜ਼ਰਜ਼ ਨੂੰ ਦਿੱਕਤ ਆ ਰਹੀ ਹੈ। ਇਸ ਦਾ ਕਾਰਨ ਅਤੇ ਕਦੋਂ ਤੱਕ ਇਸ ਦਾ ਹੱਲ ਨਿਕਲ ਸਕੇਗਾ, ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ।ਇਸ ਸਮੇਂ ਫੇਸਬੁਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਉਨ ਹੋਣ ਕਾਰਨ ‘ਐਕਸ’ ‘ਤੇ #FacebookDown ਟ੍ਰੈਂਡ ਕਰ ਰਿਹਾ ਹੈ।

ਲੋਕ ਇਸ ਬਾਰੇ ਜਾਣਕਾਰੀ ਲੈਣ ਲਈ ਐਕਸ ‘ਤੇ ਆ ਰਹੇ ਹਨ। ਇਸ ਬਾਰੇ ਫੇਸਬੁੱਕ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਤ ਬਿਆਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਦੇ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ। ਟੈੱਕ ਮਾਹਿਰਾਂ ਮੁਤਾਬਕ ਇਹ ਇਕ ਸਾਈਬਰ ਅਟੈਕ ਵੀ ਹੋ ਸਕਦਾ ਹੈ।

Leave a Comment

Your email address will not be published. Required fields are marked *

Scroll to Top