ਨੈਸ਼ਨਲ ਡੈਸਕ:-ਦਸਵੀਂ ਜਮਾਤ ਦਾ ਇੱਕ ਵੀ ਵਿਦਿਆਰਥੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਦੇ ਕੁਝ ਘੰਟੇ ਬਾਅਦ ਹੀ ਆਪਣਾ ਬੋਰਡ ਦਾ ਇਮਤਿਹਾਨ ਦੇਣ ਲਈ ਸਕੂਲ ਪਹੁੰਚ ਗਿਆ। ਇਸ ਕੰਮ ਲਈ ਉਸ ਦੀ ਹਰ ਪਾਸੇ ਤਾਰੀਫ ਹੋ ਰਹੀ ਹ ਪਿਤਾ ਰਾਮਨਾਥ ਪੂਰੀ ਦੀ ਅਹਿਮਦਪੁਰ ਤਹਿਸੀਲ ਅਧੀਨ ਪੈਂਦੇ ਪਿੰਡ ਢਾਲੇਗਾਓ ਵਿਖੇ ਅਚਾਨਕ ਮੌਤ ਹੋ ਗਈ ਸੀ। ਰਿਸ਼ੀ ਕੇਸ਼ ਆਪਣੇ ਮਾਮੇ ਨਾਲ ਸਾਲਗਿਰਾ ਪਿੰਡ ਚ ਰਹਿੰਦਾ ਸੀ। ਰਾਜੇਵ ਗਾਂਧੀ ਸਕੂਲ ਪੜਦਾ ਸੀ ,ਪਿਤਾ ਦੀ ਖਬਰ ਮਿਲਦਿਆਂ ਹੀ ਰਿਸ਼ੀਕੇਸ਼ ਢਾਲੇ ਗਾਉ ਚਲਾ ਗਿਆ। ਜਿੱਥੇ ਉਸ ਦੇ ਪਿਤਾ ਦਾ ਆਤਮ ਸੰਸਕਾਰ ਕੀਤਾ ਗਿਆ। ਉਸ ਦਾ ਪ੍ਰੀਖਿਆ ਕੇਂਦਰ ਪਿੰਡ ਤੋਂ ਕਰੀਬ 100 ਕਿਲੋਮੀਟਰ ਦੂਰ ਸੀ। ਉਸ ਸਮੇਂ ਸਿਰ ਪ੍ਰੀਖਿਆ ਚ ਪਹੁੰਚਣਾ ਬਹੁਤ ਮੁਸ਼ਕਿਲ ਸੀ। ਰਿਸ਼ੀਕੇਸ਼ ਦੀ ਪ੍ਰੀਖਿਆ ਉਸ ਦੇ ਪਿੰਡ ਚ ਹੀ ਕਰਵਾ ਦਿੱਤੀ। ਪਿਤਾ ਦੀ ਮੌਤ ਦੇ ਬਾਵਜੂਦ ਜੋ ਪੜ੍ਨ ਦਾ ਜਨੂਨ ਦਿਖਾਇਆ ਉਸ ਦੀ ਰੱਜ ਕੇ ਤੇ ਸਾਰਿਆਂ ਨੇ ਤਾਰੀਫ ਕੀਤੀ।

















































