ਜਲੰਧਰ ਦੇ ਨਵਪ੍ਰੀਤ ਸਿੰਘ ਦਸਵੀਂ ਦੀ ਆਈਸੀਐਸਸੀ ਬੋਰਡ ਪ੍ਰੀਖਿਆ ਵਿੱਚੋਂ ਪ੍ਰਾਪਤ ਕਿਤੇ 90% ਨੰਬਰ

ਜਲੰਧਰ (ਪਰਮਜੀਤ ਸਾਬੀ)- ਆਈਸੀਐਸਸੀ ਬੋਰਡ ਵੱਲੋਂ ਅੱਜ ਘੋਸ਼ਿਤ ਕੀਤੇ ਗਏ ਦਸਵੀਂ ਦੇ ਨਤੀਜਿਆਂ ਵਿੱਚ ਜਲੰਧਰ ਦੇ ਸੇਵੇਂਥ ਡੇ ਐਡਵੈਂਟਿਸਟ ਸੀਨੀਅਰ ਸੈਕੈਂਡਰੀ ਸਕੂਲ, ਜਲੰਧਰ ਕੈਂਟ ਦੇ ਨਵਪ੍ਰੀਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਐਸਐਨ 51-ਬੀ , ਮਖਦੂਮਪੁਰਾ ਜਲੰਧਰ ਨੇ 90% ਲੈ ਕੇ ਪਹਿਲੇ ਦਰਜੇ ਵਿੱਚ ਪਾਸ ਕੀਤੀ।ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੱਲੋਂ ਕਮਿਸਟਰੀ ਦੇ ਵਿੱਚੋਂ 100 ਵਿੱਚੋ 99 ਨੰਬਰ ਅਤੇ ਬਾਇਲੋਜੀ ਵਿੱਚੋਂ 100 ਵਿੱਚੋਂ 95 ਪੰਜਾਬੀ ਵਿੱਚੋਂ 100 ਵਿੱਚੋਂ 95 ਨੰਬਰ ਪ੍ਰਾਪਤ ਕਿੱਤੇ, ਉਥੇ ਹੀ 900 ਵਿੱਚੋਂ 811 ਨੰਬਰ ਪ੍ਰਾਪਤ ਕੀਤੇ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕਮਲ ਮਲਿਕ, ਹੈਡ ਮਾਸਟਰ ਰਜੇਸ਼ ਮਸੀਹ , ਵਿਜੇ ਭੱਟੀ ਵੱਲੋਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਗਈਆਂ।

Leave a Comment

Your email address will not be published. Required fields are marked *

Scroll to Top