ਜਲੰਧਰ ਕਾਂਗਰਸ ਭਵਨ ਵਿੱਚ ਨੇਹਰੂ ਜਯੰਤੀ: ਸੁਰਿੰਦਰ ਕੌਰ ਦੀ ਅਗਵਾਈ ਵਿੱਚ ਬਾਲ ਦਿਵਸ ਮਨਾਇਆ

ਜਲੰਧਰ (ਪਰਮਜੀਤ ਸਾਬੀ) – ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਹ ਪ੍ਰੋਗਰਾਮ ਹਲਕਾ ਜਲੰਧਰ ਵੈਸਟ ਤੋ ਹਲਕਾ ਇੰਚਾਰਜ ਸ਼੍ਰੀਮਤੀ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰ ਕੌਰ ਨੇ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦਾ ਅਹਿਮ ਯੋਗਦਾਨ ਹੈ। ਚਾਚਾ ਨਹਿਰੂ ਜੀ ਬੱਚਿਆ ਨਾਲ ਬਹੁਤ ਪਿਆਰ ਕਰਦੇ ਸਨ। ਇਸ ਲਈ ਅੱਜ ਦੇ ਦਿਨ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਰਵਿੰਦਰ ਸਿੰਘ ਲਾਡੀ, ਬ੍ਰਹਮ ਦੇਵ ਸਹੋਤਾ, ਰੋਹਨ ਚੱਢਾ, ਜਗਜੀਤ ਸਿੰਘ ਜੀਤਾ, ਸੁਖਵਿੰਦਰ ਸੋਨੂੰ, ਲੇਖ ਰਾਜ, ਸੁਧੀਰ ਘੁੱਗੀ, ਅਨਿਲ ਕੁਮਾਰ, ਰਸ਼ਪਾਲ ਜਾਖੂ, ਰਣਜੀਤ ਰਾਣੋ, ਆਸ਼ਾ ਅਗਰਵਾਲ, ਯਸ਼ਪਾਲ ਸਫਰੀ, ਰਜਿੰਦਰ ਸਹਿਗਲ, ਵਿਪਨ ਕੁਮਾਰ, ਪ੍ਰੇਮ ਨਾਥ ਦਕੋਹਾ, ਵਿੱਕੀ ਆਬਾਦਪੁਰਾ, ਰਾਮ ਕਿਸ਼ਨ, ਯਸ਼ ਪਾਲ ਸਫ਼ਰੀ, ਰਜਨੀਸ਼ ਸੈਣੀ, ਮੰਨਾ ਗੋਬਿੰਦਗੜ , ਮੁਖਤਾਰ ਅਹਿਮਦ ਅੰਸਾਰੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top