ਆਦਮਪੁਰ- ਬੀਤੇ ਦਿਨੀਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਾਰਗ ਤੇ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀ ਨਵੀਂ ਬਿਲਡਿੰਗ ਦਾ ਸ਼ੁਭ ਆਰੰਭ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਭੋਗ ਉਪਰੰਤ ਹੋਇਆਂ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਭਾਰਤੀ ਸਟੇਟ ਬੈਂਕ ਦੀ ਇਸ ਨਵੀਂ ਬਿਲਡਿੰਗ ਦੀ ਅੱਜ਼ ਤੋਂ ਹੋ ਗਈ ਹੈ ਜੋਂ ਕਿ ਆਉਣ ਵਾਲੇ ਕੁਝ ਕੁ ਦਿਨਾਂ ਵਿੱਚ ਹੀ ਆਮ ਲੋਕਾਂ ਨੂੰ ਵਡਮੁੱਲੀਆਂ ਸਹੂਲਤਾਂ ਦੇਵੇਗੀ। ਇਸ ਦੌਰਾਨ ਮਨੇਜਰ, ਬਰਜਿੰਦਰ ਸਿੰਘ, ਫੀਲਡ ਅਫ਼ਸਰ, ਬਲਜੀਤ ਰਾਏ, ਜਸਬੀਰ ਸਿੰਘ, ਸਾਹਿਲ ਕੌਲ,ਹਰਦੀਪ ਸਿੰਘ, ਰਵਿੰਦਰ ਕੁਮਾਰ ਸੋਨੂੰ ਤੋਂ ਇਲਾਵਾ ਨਗਰ ਨਿਵਾਸੀ ਇਲਾਕ਼ਾ ਨਿਵਾਸੀ ਅਤੇ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਤੋਂ ਸੇਵਾਦਾਰ ਭਾਈ ਸੁਖਜੀਤ ਸਿੰਘ, ਜਸਵੀਰ ਸਿੰਘ, ਹੈਪੀ ਡਰੋਲੀ ਆਦਿ ਹਾਜ਼ਰ ਸਨ।

















































