ਮੋਹਾਲੀ – NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਮੋਹਾਲੀ ਵਿੱਚ ਨਵੀਂ ਟੀਮ ਦਾ ਗਠਨ ਕੀਤਾ ਗਿਆ,ਜਿਸ ਵਿੱਚ ਪ੍ਰਧਾਨ ਵੱਜੋਂ ਜਸ਼ਨਪ੍ਰੀਤ ਸਿੰਘ ਮੰਡੇਰ ਸੇਵਾਵਾਂ ਨਿਭਾਉਣਗੇ ਅਤੇ ਉਹਨਾਂ ਦੇ ਨਾਲ ਸਹਿਜ ਬੈਦਵਾਨ ਵਾਈਸ ਪ੍ਰਧਾਨ ਵੱਜੋਂ,ਜਸਕਰਨ ਭੰਗੂ ਜਨਰਲ ਸਕੱਤਰ ਵੱਜੋਂ ਤੇ ਨਵਜੋਤ ਸਿੰਘ ਸੈਣੀ ਸਕੱਤਰ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ NSUI ਪ੍ਰਧਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਸਰਗਰਮ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੋਹਾਲੀ ਵਿਖੇ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਮਕਸਦ ਨਾਲ ਪੁਰਾਣੀ ਟੀਮ ਭੰਗ ਕਰ ਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਨਸ਼ਾ ਰੋਕੂ ਮੁਹਿੰਮ ਨੂੰ ਸਰਗਰਮ ਤਰੀਕੇ ਨਾਲ ਅੱਗੇ ਵਧਾਉਣਗੇ। ਉਹਨਾਂ ਅੱਗੇ ਦੱਸਿਆ ਕਿ ਪੰਜਾਬੀ ਨੌਜਵਾਨਾਂ ਵਿੱਚ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ ਬਸ ਲੋੜ੍ਹ ਹੈ ਉਸਨੂੰ ਪਹਿਚਾਣ ਕੇ ਚੰਗੇ ਤਰੀਕੇ ਸਹੀ ਰਸਤੇ ਇਸਤੇਮਾਲ ਕਰਨ ਦੀ। ਇਸ ਮੌਕੇ ਪਿੰਡ ਨਡਿਆਲੀ ਵਿੱਚ ਹੋਏ ਵੱਡੀ ਗਿਣਤੀ ਇੱਕਠ ਵਿੱਚ ਨੌਜਵਾਨਾਂ ਨੇ ਨਸ਼ਾ ਰੋਕੂ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਹਮਉਮਰ ਨੌਜਵਾਨਾਂ ਨੂੰ ਚੰਗੇ ਰਾਹ ਪਾਉਣ ਦਾ ਅਹਿਦ ਲਿਆ। ਉਹਨਾਂ ਅੱਗੇ ਦੱਸਿਆ ਕਿ ਅੱਜ ਹੋਇਆ ਇਹ ਇਕੱਠ ਨੌਜਵਾਨਾਂ ਦੀ ਨਸ਼ਿਆਂ ਨੂੰ ਰੋਕਣ ਪ੍ਰਤੀ ਦ੍ਰਿੜਤਾ ਦਾ ਸਬੂਤ ਹੈ ਤੇ ਪੰਜਾਬ ਵਿੱਚ ਆਗਾਮੀ ਚੌਣਾਂ ਵਿੱਚ ਵੀ ਇਹ ਨੌਜਵਾਨ ਵੱਡੀ ਭੂਮਿਕਾ ਨੂੰ ਪ੍ਰਕਾਸ਼ਿਤ ਕਰਨਗੇ। ਉਹਨਾਂ ਨਵੀਂ ਚੁਣੀ ਟੀਮ ਨੂੰ ਹਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਉਹ ਹਰ ਰਸਤੇ ਨੌਜਵਾਨਾਂ ਦੀ ਮੱਦਦ ਕਰਨ ਲਈ ਤਿਆਰ ਹਨ। ਇਸ ਮੌਕੇ ਉਹਨਾਂ ਨਵੀਂ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ੁੱਭਕਾਮਨਾਵਾਂ ਵੀ ਭੇਂਟ ਕੀਤੀਆਂ। NSUI ਪੰਜਾਬ ਪ੍ਰਧਾਨ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ ਤੇ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਛੱਡ ਉਸਾਰੂ ਸੋਚ ਦੇ ਮਾਲਕ ਬਣਨ ਲਈ ਸੇਧ ਦਿੱਤੀ।
- +91 99148 68600
- info@livepunjabnews.com