ਜਲੰਧਰ (ਪਰਮਜੀਤ ਸਾਬੀ) ਬਹੁਜਨ ਸਮਾਜ ਪਾਰਟੀ ਬਸਪਾ ਸਾਬਕਾ ਰਾਸ਼ਟਰੀ ਪ੍ਰਧਾਨ ਬਸਪਾ, ਸਾਬਕਾ ਮੁੱਖ ਮੰਤਰੀ ਯੂ.ਪੀ. ਭੈਣ ਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਹੇਠ 19ਵੀਂ ਮਹਾਂ ਰੈਲੀ ਦਾ ਆਯੋਜਨ ਕਰਵਾਇਆ ਗਿਆ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਨ ਦਿਵਸ ਤੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਸ਼ਹਿਰ ਫਿਲੋਰ ਵਿਖੇ ਬਹੁਤ ਭਾਰੀ ਗਿਣਤੀ ਚ ਲੋਕ ਇਕੱਤਰ ਹੋਏ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸੀਨੀਅਰ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਸੰਭਾਲੀ। ਇਸ ਰੈਲੀ ਵਿੱਚ ਸੀਨੀਅਰ ਬਸਪਾ ਆਗੂ ਐਮ ਐਲ ਏ ਸਾਹਿਬਾਨ ਅਤੇ ਮੁੱਖ ਮਹਿਮਾਨ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਸੈਂਟਰਲ ਕੋਆਰਡੀਨੇਟਰ ਬਸਪਾ ,ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਪ੍ਰਧਾਨ ਬਸਪਾ ਪੰਜਾਬ ਐਕਸ ਐਮ.ਪੀ.ਇੰਚਾਰਜ ਚੰਡੀਗੜ੍ਹ ਤੇ ਵਿਸ਼ੇਸ਼ ਮਹਿਮਾਨ ਡਾ. ਨਛੱਤਰ ਪਾਲ ,ਐਮ.ਐਲ.ਏ. ਸਟੇਟ ਕੋਆਰਡੀਨੇਟਰ ਬਸਪਾ, ਅਜੀਤ ਸਿੰਘ ਭੈਣੀ,ਸਟੇਟ ਕੋਆਰਡੀਨੇਟਰ ਬਸਪਾ ਅਤੇ ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ,ਸਟੇਟ ਕੋਆਰਡੀਨੇਟਰ ਬਸਪਾ ਚੌਧਰੀ ਗੁਰਨਾਮ ਸਿੰਘ, ਸਟੇਟ ਕੋਆਰਡੀਨੇਟਰ ਬਸਪਾ ਅਤੇ ਸ੍ਰੀ ਤੀਰਥ ਰਾਜਪੁਰ ਸਟੇਟ ਕੋਆਰਡੀਨੇਟਰ ਬਸਪਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਨਾਮੀ ਕਲਾਕਾਰਾਂ ਨੇ ਆਪਣੇ ਪ੍ਰੋਗਰਾਮ ਪੇਸ਼ ਕੀਤੇ।

















































