ਜਲ਼ੰਧਰ (ਪਰਮਜੀਤ ਸਾਬੀ) – ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ਤੇ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਵਲੋ ਲਾਡੋਵਾਲੀ ਰੋਡ ਵਿਖੇ ਮਜ਼ਦੂਰ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ । ਅਤੇ ਕਿਹਾ ਕਿ ਜੋ ਸਾਡੇ ਸਾਥੀ ਮਜ਼ਦੂਰੀ ਕਰਦੇ ਹਨ, ਸਾਰਾ ਦਿਨ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਹਨ ਅਤੇ ਆਪਣੇ ਬੱਚਿਆ ਨੂੰ ਵਧੀਆ ਸਕੂਲਾਂ ਵਿੱਚ ਪੜਾਉਂਦੇ ਆ, ਇਹ ਮਿਹਨਤੀ ਇਨਸਾਨ ਹਨ । ਸਾਡੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਡੇ ਇਨਾਂ ਸਾਥੀਆਂ ਨੂੰ ਮਿਹਨਤ ਕਰਨ ਦਾ ਬਲ ਬਖਸ਼ੇ । ਜੋ ਸਾਡੇ ਦੇਸ਼ ਦੀ ਤਰੱਕੀ ਲਈ ਮਿਹਨਤ ਮਜ਼ਦੂਰੀ ਕਰਕੇ ਪੂਰੀ ਦੇਸ਼ ਦੇ ਨਿਰਮਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ । ਇਸ ਮੌਕੇ ਤੇ ਜਗਜੀਤ ਸਿੰਘ ਜੀਤਾ, ਸੁਧੀਰ ਘੁੱਗੀ, ਰਮਨ ਬਹਿਲ ਮੌਜੂਦ ਸਨ
