ਜੈਨ ਮਹਾਂ ਪਰਵ ਸੰਵਤਸਰੀ ਮੌਕੇ ਜ਼ਿਲ੍ਹਾ ਜਲੰਧਰ ’ਚ ਮੀਟ, ਆਂਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ

ਜਲੰਧਰ, 7 ਸਤੰਬਰ – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੇਜਰ ਡਾ. ਅਮਿਤ ਮਹਾਜਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2003 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 8 ਸਤੰਬਰ 2024 ਨੂੰ ਜੈਨ ਮਹਾਂ ਪਰਵ ਸੰਵਤਸਰੀ ਦੇ ਸਬੰਧ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਮੀਟ ਅਤੇ ਆਂਡਿਆਂ ਦੀਆਂ ਸਾਰੀਆਂ ਦੁਕਾਨਾਂ ਅਤੇ ਰੇਹੜੀਆਂ, ਬੁੱਚੜਖਾਨੇ ਆਦਿ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਦਿਨ ਹੋਟਲ, ਢਾਬਿਆਂ ਅਤੇ ਅਹਾਤਿਆਂ ਤੇ ਮੀਟ/ਆਂਡੇ ਬਣਾਉਣ ਅਤੇ ਪਰੋਸਣ ’ਤੇ ਪੂਰਨ ਪਾਬੰਦੀ ਹੋਵੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top