ਜਲੰਧਰ (ਪਰਮਜੀਤ ਸਾਬੀ) – ਬੀਤੇ ਦਿਨੀਂ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਹਮਸਫ਼ਰ ਯੂਥ ਕਲੱਬ, ਸਿਵਲ ਹਸਪਤਾਲ ਐਸ ਐਮ ਓ ਮੈਡਮ ਗੁਰਪ੍ਰੀਤ ਕੌਰ ਜੀ ਅਤੇ ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਆਦਮਪੁਰ ਦੁਆਬਾ ਵੱਲੋਂ ਸਾਂਝੇ ਤੌਰ ਤੇ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਦੋ ਸੌ ਤੇਰਾਂ ਮਰੀਜ਼ਾਂ ਨੇਂ ਭਾਗ ਲਿਆ ਅਤੇ ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਮੈਡਮ ਗੁਰਪ੍ਰੀਤ ਕੌਰ ਜੀ ਐਸ ਐਮ ਓ ਜਲੰਧਰ ਜੀ ਨੇ ਸਫਲਤਾ ਪੂਰਵਕ ਆਪ ਸੰਪੰਨ ਕੀਤੇ ਅਤੇ ਅਗਾਂਹ ਤੋਂ ਵੀ ਮਰੀਜ਼ਾਂ ਨੂੰ ਆਪਣੀ ਅੱਖਾਂ ਸੰਬੰਧੀ ਧਿਆਨ ਰੱਖਣ ਲਈ ਤਸੱਲੀ ਬਖਸ਼ ਸਮਝਾਇਆ ਗਿਆ ਇਸ ਦੌਰਾਨ ਮਰੀਜ਼ਾਂ ਨੂੰ ਹਰ ਵਾਰੀ ਹਸਪਤਾਲ ਲਿਆਣ ਲਿਜਾਣ ਲਈ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮੈਮੋਰੀਅਲ ਪਬਲਿਕ ਸਕੂਲ ਦੇ ਸਮੂਹ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਅੰਤ ਵਿੱਚ ਜਿਨ੍ਹਾਂ ਨੇ ਵੀ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਆਪਣਾਂ ਵੱਡਮੁੱਲਾ ਯੋਗਦਾਨ ਪਾਇਆ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਭਾਈ ਸੁਖਜੀਤ ਸਿੰਘ ਸੇਵਾਦਾਰ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਸਮੂਹ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ
