Click on the Edit Content button to edit/add the content.

ਸੰਵਤਸਰੀ ਮਹਾਂਪਰਵ ਮੌਕੇ ਜਲੰਧਰ ’ਚ ਮੀਟ, ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਜਲੰਧਰ, 14 ਸਤੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 15 ਸਤੰਬਰ 2026 (ਮੰਗਲਵਾਰ) ਨੂੰ ਸੰਵਤਸਰੀ ਮਹਾਂਪਰਵ ਦੇ ਸਬੰਧ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਮੀਟ, ਮੱਛੀ ਅਤੇ ਬੁੱਚੜਖਾਨਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਦਿਨ ਹੋਟਲਾਂ/ਢਾਬਿਆਂ, ਅਹਾਤਿਆਂ ’ਤੇ ਮਾਸ/ਨਾਨ ਵੈਜੀਟੇਰੀਅਨ ਪਰੋਸਣ ’ਤੇ ਪੂਰਨ ਪਾਬੰਦੀ ਹੋਵੇਗੀ।

Table of Contents

Scroll to Top