ਪੀ.ਓ. ਕਰਾਰ ਵਿਅਕਤੀ ਨੂੰ ਹੁਸ਼ਿਆਰਪੁਰ ਪੁਲਿਸ ਨੇ ਕੀਤਾ ਗਿਰਫਤਾਰ

ਹੁਸ਼ਿਆਰਪੁਰ- ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈ,ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਭਗੌੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਸੀ ।

ਇਸ ਮੁਹਿੰਮ ਤਹਿਤ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ SI ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ASI ਸੰਜੀਵ ਕੁਮਾਰ 1153/ਹੁਸ਼ਿ: ਸਮੇਤ ਸਾਥੀ ਕਰਮਚਾਰੀਆ ਦੇ ਬਰਾਏ ਗਸ਼ਤ ਬਾ ਤਲਾਸ਼ ਪੀ.ਓ ਸਬੰਧੀ ਉਦੋ ਸਫਲਤਾ ਮਿਲੀ ਜਦੋ ਦੌਰਾਨੇ ਗਸ਼ਤ ਮੁਕੱਦਮਾ ਨੰਬਰ 35 ਮਿਤੀ 4-3-2016 ਅ/ਧ 420 ਭ/ਦ ਥਾਣਾ ਮੇਹਟੀਆਣਾ ਵਿੱਚ ਦੋਸ਼ੀ ਹੁਸਨ ਲਾਲ ਪੁਤਰ ਲਾਲ ਚੰਦ ਵਾਸੀ ਖਲਵਾੜਾ ਥਾਣਾ ਸਦਰ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਮਾਨਯੋਗ ਅਦਾਲਤ ਸ਼੍ਰੀ ਸਿਮਰਨਦੀਪ ਸਿੰਘ ਸੋਹੀ ਜੇ.ਐੱਮ.ਆਈ.ਸੀ ਹੁਸ਼ਿ: ਵਲੋ ਮਿਤੀ 15-12-2023 ਨੂੰ ਪੀ.ਓ ਕਰਾਰ ਕੀਤਾ ਗਿਆ ਸੀ ।ਜਿਸ ਨੂੰ ਮਿਤੀ 12-01-2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ । ਜਿਸਨੂੰ ਅੱਜ ਮਿਤੀ 13-01-2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top