ਹੁਸ਼ਿਆਰਪੁਰ ਪੁਲਿਸ ਦੀ ਮੁਹਿੰਮ ਤਹਿਤ ਪੀ.ਓ. ਸਬੰਧ ਵਿੱਚ ਇੱਕ ਵਿਅਕਤੀ ਆਇਆ ਕਾਬੂ

ਹੁਸ਼ਿਆਰਪੁਰ- ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈ,ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ,ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਭਗੌੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਇਸ ਮੁਹਿੰਮ ਤਹਿਤ ਸ਼੍ਰੀ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ SI ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ASI ਵਿਜੇ ਕੁਮਾਰ 537/ਹੁਸ਼ਿ: ਸਮੇਤ ਸਾਥੀ ਕਰਮਚਾਰੀਆ ਦੇ ਬਰਾਏ ਗਸ਼ਤ ਬਾ ਤਲਾਸ਼ ਪੀ.ਓ ਸਬੰਧ ਉਦੋ ਸਫਲਤਾ ਮਿਲੀ ਜਦੋ ਦੌਰਾਨੇ ਗਸ਼ਤ ਮੁਕੱਦਮਾ ਨੰਬਰ 03 ਮਿਤੀ 08-01-2019 ਅ/ਧ 380,411 ਭ/ਦ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਵਿੱਚ ਦੋਸ਼ੀ ਸ਼ਿਵ ਕੁਮਾਰ ਪੁੱਤਰ ਮਨਜੀਤ ਕੁਮਾਰ ਵਾਸੀ ਮਕਾਨ ਨੰਬਰ 110-1/2 ਗਲੀ ਨੰਬਰ 11 ਮੁਹੱਲਾ ਰਾਮ ਨਗਰ ਭਾਮੀਆ ਕਲਾ ਥਾਣਾ ਜਮਾਲਪੁਰ ਲੁਧਿਆਣਾ ਜਿਲ੍ਹਾ ਲੁਧਿਆਣਾ ਨੂੰ ਮਾਨਯੋਗ ਅਦਾਲਤ ਮਿਸ ਬਬੀਤਾ ਜੇ.ਐੱਮ.ਆਈ.ਸੀ ਹੁਸ਼ਿ: ਵਲੋ ਗੈਰ ਹਾਜ਼ਰ ਹੋਣ ਤੇ ਮਿਤੀ 26-02-2020 ਨੂੰ ਪੀ.ਓ ਕਰਾਰ ਕੀਤਾ ਗਿਆ ਸੀ, ਨੂੰ ਮਿਤੀ 08-01-2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ। ਜਿਸਨੂੰ ਅੱਜ ਮਿਤੀ 09-01-2024 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Leave a Comment

Your email address will not be published. Required fields are marked *

Scroll to Top