ਜਲੰਧਰ (ਪਰਮਜੀਤ ਸਾਬੀ) ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਪਿੰਡ ਡਰੋਲੀ ਕਲਾਂ ਆਦਮਪੁਰ ਦੁਆਬਾ ਜਲੰਧਰ ਤੋਂ ਪਿੱਛਲੇ ਲੰਮੇ ਸਮੇਂ ਤੋਂ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਤਹਿਤ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਨਾਲ ਲੋਕ ਭਲਾਈ ਕਾਰਜਾਂ ਵਿੱਚ ਮਹਿਮ ਯੋਗਦਾਨ ਜਿਵੇਂ ਕਿ ਮਹੀਨਾਵਾਰ ਰਾਸ਼ਨ, ਬੱਚਿਆਂ ਦੇ ਵਿੱਦਿਅਕ ਖਰਚੇ, ਦਵਾਈਆਂ, ਖੂਨਦਾਨ ਕੈਂਪ, ਨਵੀਂ ਉਸਾਰੀ ਦੇ ਮਕਾਨ ਆਦਿਕ ਬਣਾਉਣ ਦੇ ਸਾਰੇ ਕਾਰਜ ਸਰਬੱਤ ਸਾਧ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਦਸਵੰਧ ਰੂਪੀ ਖਜ਼ਾਨਿਆਂ ਵਿੱਚੋਂ ਲਗਾਤਾਰ ਹੀ ਕਰ ਰਹੇ ਹਨ ।

ਜਿਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਲੰਧਰ ਜ਼ਿਲ੍ਹੇ ਦੀ ਨਾਮੀ ਐਨ ਜੀ ਓ, ਪਹਿਲ ਐਨ ਜੀ ਓ ਅਤੇ ਅਪੋਲੋ ਟ੍ਰਾਈ ਵੱਲੋਂ ਆਪਣਾ ਵੱਡਾ ਯੋਗਦਾਨ ਪਾਉਂਦਿਆਂ ਲੋੜਵੰਦ ਪਰਿਵਾਰਾਂ ਲਈ 30 ਬੈਗ ਰਾਸ਼ਨ ਦੇ ਭੇਟ ਕੀਤੇ। ਜਿਸ ਤੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਨੇ ਅਥਾਹ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਇਹ ਰਾਸ਼ਨ ਉਨ੍ਹਾਂ ਲੋੜਵੰਦਾਂ ਦੇ ਘਰ ਜਰੂਰ ਪਹੁੰਚਾਵਾਂਗੇ ਜਿਨ੍ਹਾਂ ਦੇ ਘਰਾਂ ਵਿੱਚ ਕਿਸੇ ਨਾ ਕਿਸੇ ਕਾਰਨ ਅੱਤ ਦੀ ਗ਼ਰੀਬੀ ਹੈਂ ਅਤੇ ਪਰਿਵਾਰ ਨੂੰ ਇੱਕ ਸਮੇਂ ਦਾ ਖਾਣਾ ਬਣਾਉਂਣਾ ਵੀ ਬਹੁਤ ਜ਼ਿਆਦਾ ਔਖਾ ਹੈ ਅੱਜ ਦੀ ਇਸ ਅੱਤ ਦੀ ਮਹਿੰਗਾਈ ਦੇ ਸਮੇਂ ਅੰਦਰ ਗੁਜ਼ਾਰਾ ਕਰਨਾ ਵੀ ਔਖਾ ਹੈ।

















































