ਪਾਕਿਸਤਾਨ ਬਾਰਡਰ ਡਰੋਨ ਰਾਹੀ ਏ.ਕੇ. 47 ਨਾਲ ਹੋਰ ਵੀ ਹਥਿਆਰ ਬੀਐਸਐਫ ਨੇ ਕੀਤੇ ਕਾਬੂ

ਸੀਮਾ ਸੁਰੱਖਿਆ ਬਲਾਂ ਨੇ ਫਿਰੋਜ਼ਪੁਰ ਜ਼ਿਲੇ ‘ਚ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ ਦੇ ਪ੍ਰਤੀਨਿਧਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡਰੋਨ ਰਾਹੀਂ ਭੇਜੇ ਗਏ ਪਾਰਸਲ ਨੂੰ ਖੋਲ੍ਹਣ ‘ਤੇ ਇਕ ਏ.ਕੇ.-47 ਰਾਈਫਲ, ਦੋ ਏ.ਕੇ.-47 ਮੈਗਜ਼ੀਨ, 40 ਜਿੰਦਾ ਕਾਰਤੂਸ (7.62 ਐਮ.ਐਮ.) ਅਤੇ 40,000 ਰੁਪਏ ਦੀ ਨਕਦੀ ਬਰਾਮਦ ਹੋਈ। ਬਰਾਮਦ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Comment

Your email address will not be published. Required fields are marked *

Scroll to Top