ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਪਾਰਸ ਸਿੱਧੂ ਨੇ ਜਿੱਤਿਆ ਕੁਸ਼ਤੀ (30 ਕਿਲੋ) ਮੁਕਾਬਲਾ, ਸਕੂਲ ਮੁਖੀ ਤੇ ਸਟਾਫ਼ ਨੇ ਕੀਤੀ ਹੌਸਲਾ ਅਫ਼ਜ਼ਾਈ

ਜਲੰਧਰ/ਨਕੋਦਰ, 7 ਨਵੰਬਰ : ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਮੁਸ਼ਤਰਕਾ, ਬਲਾਕ ਨਕੋਦਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੂਟਾ ਮੰਡੀ, ਬਲਾਕ ਪੂਰਬੀ, ਤਹਿਸੀਲ ਜਲੰਧਰ-1 ਦੇ ਵਿਦਿਆਰਥੀ ਪਾਰਸ ਸਿੱਧੂ ਨੇ ਕੁਸ਼ਤੀ (30 ਕਿਲੋ) ਦੇ ਮੁਕਾਬਲੇ ਵਿੱਚ ਤਹਿਸੀਲ ਨਕੋਦਰ ਦੇ ਖਿਡਾਰੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪਾਰਸ ਸਿੱਧੂ ਵਲੋਂ ਇਹ ਜਿੱਤ ਪ੍ਰਾਪਤ ਕਰਨ ਵਿੱਚ ਕੋਚ ਓਪ ਪ੍ਰਕਾਸ਼ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਸ ਮੌਕੇ ਸਕੂਲ ਮੁਖੀ ਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਜੇਤੂ ਖਿਡਾਰੀ ਦੀ ਇਸ ਉਪਲਬੱਧੀ ’ਤੇ ਹੌਸਲਾ ਅਫ਼ਜਾਈ ਕੀਤੀ ਗਈ।

Leave a Comment

Your email address will not be published. Required fields are marked *

Scroll to Top