ਫਗਵਾੜਾ – ਥਾਣਾ ਰਾਵਲਪਿੰਡੀ ਦੀ ਪੁਲਸ ਨੇ 6 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਸ਼ਹਿਰ ਦੇ ਨੇੜਲੇ ਪਿੰਡ ਵਾਸੀ ਨਸੀਮ ਮੁਹੰਮਦ ਮੀਆਂ ਨੇ ਦੋਸ਼ ਲਾਇਆ ਹੈ ਕਿ ਭਗਵਾਨ ਸ਼ਿਵ ਚੈਰੀਟੇਬਲ ਟਰੱਸਟ ਆਸ਼ਰਮ ਭਬਿਆਣਾ ਹਾਲ ਵਾਸੀ ਦਾਣਾਚਲਾ ਸਹਿਰਸਾ ਬਿਹਾਰ ਨੇ ਉਸ ਨਾਲ ਛੇ ਵਾਰ ਬਲਾਤਕਾਰ ਕੀਤਾ।ਐਸ.ਐਚ.ਓ. ਥਾਣਾ ਰਾਵਲਪਿੰਡੀ ਊਸ਼ਾ ਰਾਣੀ ਨੇ ਨਸੀਮ ਮੁਹੰਮਦ ਮੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

















































