ਹੁਸ਼ਿਆਰਪੁਰ- ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਸੁਰਿੰਦਰ ਲਾਂਬਾ IPS ਜੀ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸਰਬਜੀਤ ਸਿੰਘ ਬਾਹੀਆ PPS, ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਸ੍ਰੀ ਜਗਦੀਸ਼ ਰਾਜ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।

ਜਦੋ ASI ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਬਲੱਗਣ ਚੌਂਕ ਮੌਜੂਦ ਸੀ ਤਾ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 08 ਕ੍ਰਿਪਾਲ ਸਿੰਘ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਮਲਾਕੀ ਹੋ ਕੇ ਆਪਣਾ ਲਿਖਤੀ ਬਿਆਨ ਤਹਿਰੀਰ ਕਰਾਇਆ ਕਿ ਉਹ ਮਿਤੀ 13-02-2024 ਨੂੰ ਵਕਤ ਕਰੀਬ 10:00 ਵਜੇ ਉਹ ਆਪਣੇ ਕੰਮ ਕਾਰ ਲਈ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਦੁਕਾਨ ਪਰ ਬੈਠ ਗਈ ਸੀ ਅਤੇ ਉਹਨਾ ਦੇ ਘਰ ਵਿੱਚ ਕੋਈ ਹਾਜਰ ਨਹੀ ਸੀ । ਵਕਤ ਕਰੀਬ 11:00 ਵਜੇ ਉਸਦੀ ਘਰਵਾਲੀ ਨੇ ਉਸਨੂੰ ਟੈਲੀਫੋਨ ਕਰਕੇ ਦੱਸਿਆ ਕਿ ਨਾ ਮਾਲੂਮ ਵਿਅਕਤੀ ਘਰ ਖੜੀ ਐਕਟਿਵਾ ਨੰਬਰ PB 07 B 9882 ਅਤੇ ਇਨਵਰਟਰ ਦਾ ਬੈਟਰਾ ਚੋਰੀ ਕਰਕੇ ਲੈ ਗਏ ਹਨ। ਜਿਹਨਾ ਦੀ ਉਹ ਆਪਣੇ ਤੌਰ ਪਰ ਭਾਲ ਕਰਦਾ ਰਿਹਾ ਸੀ । ਜੋ ਉਸਨੂੰ ਪੂਰਾ ਯਕੀਨ ਹੈ ਕਿ ਉਸ ਦੇ ਘਰ ਵਿੱਚ ਚੋਰੀ ਬਲਜੀਤ ਸਿੰਘ ਉਰਫ ਬੱਲੀ ਪੁੱਤਰ ਚੰਦਰ ਸ਼ੇਖਰ ਵਾਸੀ ਧਰਮਪੁਰਾ ਮੁੱਹਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਅਤੇ ਮੁਨੀਸ਼ ਕੁਮਾਰ ਪੁੱਤਰ ਨੰਦ ਲਾਲ ਵਾਸੀ ਵਾਰਡ ਨੰਬਰ 13 ਬਾਲਮੀਕ ਮੁੱਹਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਕੀਤੀ ਹੈ। ਜਿਸਤੇ ਬਲਜੀਤ ਸਿੰਘ ਉਰਫ ਬੱਲੀ ਅਤੇ ਮੁਨੀਸ਼ ਕੁਮਾਰ ਉਕਤਾਨ ਦੇ ਖਿਲਾਫ ਮੁੱਕਦਮਾ ਨੰਬਰ 33 ਮਿਤੀ 14-02-2024 ਅ/ਧ 380, 34 IPC ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਰਾਨੇ ਤਫਤੀਸ਼ ਪੁਲਿਸ ਪਾਰਟੀ ਵਲੋ ਬਲਜੀਤ ਸਿੰਘ ਉਰਫ ਬੱਲੀ ਅਤੇ ਮੁਨੀਸ਼ ਕੁਮਾਰ ਉਕਤਾਨ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਹਨਾ ਪਾਸੇ 05 ਮੋਟਰਸਾਈਕਲ, 02 ਐਕਟਿਵਾ ( ਸਕੂਟਰੀ ) ਅਤੇ ਚੋਰੀਸ਼ੁਦਾ ਇਨਵਰਟਰ ਦਾ ਬੈਟਰਾ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀਆਨ ਪਾਸੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ । ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।ਦੋਸ਼ੀ ਮੁਨੀਸ਼ ਕੁਮਾਰ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਧਾਰਾਵਾਂ ਤਹਿਤ 08 ਮੁਕਦਮੇ ਦਰਜ ਰਜਿਸਟਰ ਹਨ। ► ਦੋਸ਼ੀ ਬਲਜੀਤ ਸਿੰਘ ਉਰਫ ਬੱਲੀ ਦੇ ਖਿਲਾਫ ਪਹਿਲਾ ਵੱਖ ਵੱਖ ਧਾਰਾਵਾਂ ਤਹਿਤ 03 ਮੁੱਕਦਮੇ ਦਰਜ ਰਜਿਸਟਰ ਹਨ ।