ਜਲੰਧਰ/14 ਮਈ : ਪੰਜਾਬ ਪਰਦੂਸ਼ਣ ਰੋਕਥਾਮ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਕਰੁਨੇਸ਼ ਗਰਗ ਜੀ ਨੇਵਪਤੰਗ ਤੇ ਡੋਰ ਵੇਚਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨਾਲ ਇੁੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਪਲਾਸਟਿਕ ਦੀ ਡੋਰ (ਚਾਈਨਾ ਡੋਰ) ਦੀ ਵਿਕਰੀ ਤੇ ਲਗਾਈ ਰੋਕ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਇੰਜ: ਕਰੁਨੇਸ਼ ਗਰਗ ਨੇ ਥੋਕ ਵਿਕਰੇਤਾਵਾਂ ਤੇ ਡੀਲਰਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਚਾਈਨਾਂ ਡੋਰ ਦੇ ਉਤਪਾਦਨਉਤਪਾਦਨ, ਵਿਕਰੀ, ਸਟੋਰੇਜ, ਖਰੀਦ ਤੇ
ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਬਣੀ ਡੋਰ ਜਿੱਥੇ ਮਨੁੱਖਾਂ ਲਈ ਘਾਤਕ ਹੈ ਉੱਥੇ ਇਸ ਵਿੱਚ ਫਸ ਕੇ ਪੰਛੀ ਵੀ ਦਰੁੱਖਤ ਤੇ ਲਟਕੇ ਰਹਿ ਜਾਂਦੇ ਹਨ। ਜਿਸ ਨਾਲ ਵਾਤਾਵਰਣ ਪਰਦੂਸ਼ਣ ਫੈਲਦਾ ਹੈ। ਉਨ੍ਹਾਂ ਦੁਸਿਆ ਕਿ ਪਲਾਸਟਿਕ ਨਾਲ ਬਣੀ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਤੇ ਵਾਤਾਵਰਣ ਸੰਭਾਲ ਐਕ 1986 ਦੀ ਧਾਰਾ 19 ਅਤੇ ਵਾਤਾਵਰਣ ਸੰਭਾਲ ਐਕ 1986 ਦੀ ਧਾਰਾ 15 ਅਧੀਨ 5 ਸਾਲ ਤਕ ਦੀ ਕੈਦ ਤੇ ਇੁੱਕ ਲੁੱਖ ਰੁਪਏ ਦਾ ਜਰਮਾਨਾ ਲਗਾਇਆ ਜਾ ਸਕਦਾ ਹੈ।
ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਅਧਿਕਾਰੀਆਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਉਹ ਭਵਿੱਖ ਵਿਚ ਆਪਣੀਆਂ ਦੁਕਾਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਨਹੀਂ ਵੇਚਣਗੇ ਅਤੇ ਭਵਿੱਖ ਵਿਚ ਬੋਰਡ ਵੱਲੋਂ ਜਾਰੀ ਕੀਤੀਆਂ ਹਦਾਇਤਾ ਦੀ ਇੰਨ ਬਿੰਨ ਪਾਲਣਾ ਕਰਨਗੇ।

















































