ਸ਼ਹੀਦ ਪਰਿਵਾਰਾਂ ਦੇ ਮਾਨ ਸਨਮਾਨ ਕਰਨ ਲਈ ਅੱਗੇ ਆਏ ਅਮਨਦੀਪ ਸੰਦਲ

ਜਲੰਧਰ- ਪਿਛਲੇ ਦਿਨੀ ਸੀਆਰਪੀਐਫ ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਵੱਲੋਂ ਸੀਆਰਪੀਐਫ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਦਾ ਮਾਨ ਸਨਮਾਨ 16 ਮਾਰਚ 2025 ਨੂੰ ਗਰੁੱਪ ਸੈਂਟਰ ਜਲੰਧਰ ਵਿੱਚ ਕੀਤਾ ਗਿਆ ਸੀ। ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਹਰ ਸਾਲ ਸੀਆਰਪੀਐਫ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕਰਦੇ ਹਨ। ਇਸ ਸਾਲ ਵੀ ਪਦਮ ਸ਼੍ਰੀ ਵਿਜੇ ਚੋਪੜਾ ਜੀ, ਅਵਿਨਾਸ਼ ਰਾਏ ਖੰਨਾ ਜੀ ਅਤੇ ਡੀਆਈਜੀ ਸ੍ਰੀ ਰਕੇਸ਼ ਰਾਓ ਜੀ ਨੇ ਇਹਨਾਂ ਪਰਿਵਾਰਾਂ ਦਾ ਮਾਨ ਸਨਮਾਨ ਕਰਨ ਲਈ ਵਿਸ਼ੇਸ਼ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਹੁਦੇਦਾਰਾਂ ਨੇ ਸ਼ਹੀਦ ਪਰਿਵਾਰਾਂ ਦਾ ਉੱਥੇ ਪਹੁੰਚਣ ਤੇ ਜੀ ਆਇਆ ਕੀਤਾ।

ਸ਼ਹਿਰ ਦੇ ਕਾਰੋਬਾਰੀ ਅਮਨਦੀਪ ਸੰਦਲ ਨੇ ਵੀ ਇਹਨਾਂ ਪਰਿਵਾਰਾਂ ਨੂੰ ਮਿਲ ਕੇ ਇਹਨਾਂ ਪਰਿਵਾਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਸ਼ਹੀਦ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਹਰ ਸਾਲ ਇਸੇ ਤਰ੍ਹਾਂ ਬਾਕੀ ਦੇ ਸ਼ਹੀਦ ਪਰਿਵਾਰਾਂ ਦਾ ਮਾਨ ਸਨਮਾਨ ਕਰਨ ਲਈ ਵੀ ਅਸੀਂ ਆਪਣੇ ਪਰਿਵਾਰ ਵੱਲੋਂ ਵੱਧ ਚੜ ਕੇ ਹਿੱਸਾ ਲਵਾਂਗੇ। ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਉਹਨਾਂ ਨੇ ਸਲਾਂਘਾ ਵੀ ਕੀਤੀ ਜੋ ਪਿਛਲੇ 13 ਸਾਲਾਂ ਤੋਂ ਇਹਨਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰ ਰਹੇ ਹਨ। ਅਮਨਦੀਪ ਸੰਦਲ ਦਾ ਪਰਿਵਾਰ ਵੀ ਪੈਰਾਮਿਲਟਰੀ ਫੋਰਸ ਨਾਲ ਸੰਬੰਧਿਤ ਹੈ ਇਸ ਲਈ ਉਹਨਾਂ ਦੀਆਂ ਦੁੱਖ ਤਕਲੀਫਾਂ ਚੰਗੀ ਤਰ੍ਹਾਂ ਸਮਝਦੇ ਹਨ। ਐਸੋਸੀਏਸ਼ਨ ਵੱਲੋਂ ਅਮਨਦੀਪ ਸੰਦਲ ਨੂੰ ਯਾਦਗਿਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਧੰਨਵਾਦ ਵੀ ਕੀਤਾ ਗਿਆ। ਐਸੋਸੀਏਸ਼ਨ ਨੇ ਜਾਣਕਾਰੀ ਵੀ ਦਿੱਤੀ ਕਿ ਜੋ ਪਰਿਵਾਰ ਇਹਨਾਂ ਸ਼ਹੀਦ ਪਰਿਵਾਰਾਂ ਲਈ ਅੱਗੇ ਆਉਣਗੇ ਤਾਂ ਐਸੋਸੀਏਸ਼ਨ ਵੱਲੋਂ ਉਨਾਂ ਪਰਿਵਾਰਾਂ ਦਾ ਵੀ ਇਸੇ ਤਰ੍ਹਾਂ ਮਾਨ ਸਨਮਾਨ ਕੀਤਾ ਜਾਵੇਗਾ।

Leave a Comment

Your email address will not be published. Required fields are marked *

Scroll to Top