ਆਦਮਪੁਰ(ਪਰਮਜੀਤ ਸਾਬੀ) ‘ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ’ ਜੋ ਮੁਹਿੰਮ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧ ‘ਚ ਅੱਜ ਪਿੰਡ ਜੈਤੇਵਾਲੀ ਵਿਖੇ ਮੀਟਿੰਗ ਰੱਖੀ ਗਈ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਅੱਜ ਦਾ ਮੈਨ ਮੁੱਦਾ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਖਿਲਾਫ਼ ਹੈ ਉਨਾ ਕਿਹਾ ਕੋਈ ਟਾਈਮ ਸੀ ਪੰਜਾਬ ਦੀ ਪਹਿਚਾਣ ਦੇਸ਼ ਦੇ ਮੂੰਹ-ਮੱਥੇ ਤੋਂ ਮੇਰਾ ਭਾਵ ਜਦੋਂ ਯੁੱਧ ਦੀ ਗੱਲ ਹੁੰਦੀ ਸੀ ਤਾਂ ਪੰਜਾਬ ਦੀ ਬਹਾਦਰ ਫੌਜ ਤੋਂ ਪਾਕਿਸਤਾਨ ਵੀ ਡਰਦਾ ਸੀ ਅਤੇ ਪੜਾਈ ਚ ਪੰਜਾਬ ਮੋਹਰੀ ਸੀ, ਖੇਡਾਂ ਚ ਪੰਜਾਬ ਮੋਹਰੀ ਸੀ ਅਤੇ ਹਰੀ ਕ੍ਰਾਂਤੀ ਵਿੱਚ ਮੋਹਰੀ ਸੀ। ਇਸ ਮੌਕੇ ਸ਼੍ਰੀ ਟੀਨੂੰ ਨੇ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਪੰਦਰਾਂ-ਵੀਹ ਸਾਲਾਂ ਤੋਂ ਪੰਜਾਬ ਦੀ ਮਸ਼ਹੂਰੀ ਨਸ਼ਿਆਂ ਦੇ ਨਾਲ ਹੋਣ ਲੱਗ ਗਈ ਹੈ ਵਿਦੇਸ਼ਾ ਵਿੱਚ ਵੀ ਪੰਜਾਬੀ ਚਿੱਟੇ ਲਈ ਬਦਨਾਮ ਹਨ।

ਉਨਾਂ ਕਿਹਾ ਨਸ਼ਿਆਂ ਤੇ ਫਿਲਮਾਂ ਬਣਨ ਲੱਗ ਗਈਆਂ ਹਨ ਗਾਣੇ ਬਣਨ ਲੱਗ ਗਏ ਹਨ। ਲੋਕ ਆਪਣੇ ਬੱਚਿਆਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਪੜਾਉਣਨ ਤੋਂ ਗਰੇਜ ਕਰਨ ਲੱਗ ਪਏ ਹਨ ਉਹ ਹਿਮਾਚਲ ਜਾਂ ਦਿੱਲੀ ਵਿੱਚ ਐਡਮਿਸ਼ਨ ਮਿਲਣੀ ਬੱਚੇ ਦੀ ਭਲਾਈ ਸਮਝਦੇ ਹਨ ਉਨਾਂ ਕਿਹਾ ਕਿ ਇਸ ਲਈ ਸਰਕਾਰਾਂ ਜਿੰਮੇਵਾਰ ਹਨ, ਸਿਆਸੀ ਲੋਕ ਜਿੰਮੇਵਾਰ ਹਨ ਅਸੀਂ ਸਭ ਜਿੰਮੇਵਾਰ ਹਾਂ ਅਸੀਂ ਮੰਦਰਾਂ-ਗੁਰਦੁਆਰਿਆਂ ਵਿੱਚ ਜਾਣ ਵਾਲੇ ਲੋਕ ਨਸ਼ਿਆਂ ਪ੍ਰਤੀ ਠੱਲ ਕਿਉ ਨਹੀਂ ਪਾ ਸਕੇ? ਪੰਜਾਬ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਵਗ ਚੁੱਕਿਆ ਹੈ।

ਇਸ ਤੋਂ ਬਾਅਦ ਸਬ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਮੈਂ ਸਰਕਾਰ ਦਾ ਪ੍ਰਤੀਨਿਧੀ ਬਣਕੇ ਆਇਆ ਹਾਂ ਪਹਿਲੀ ਵਾਰ ਪੰਜਾਬ ਸਰਕਾਰ ਹਕੀਕਤ ਵਿੱਚ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ। ਅੱਗੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਕਿ ਜਿਸ ਵਿੱਚ ਤੁਸੀਂ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਵਿਰੁੱਧ ਜਾਣਕਾਰੀ ਦੇ ਸਕਦੇ ਹਾਂ ਅਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਉਨਾਂ ਕਿਹਾ ਕਿ ਅਸੀਂ ਛਾਪੇ ਮਾਰ ਮਾਰ ਕੇ ਬਹੁਤ ਸਾਰੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ।

ਉਪਰੰਤ ਡਾ. ਬਲਵੀਰ ਚੰਦ ਮਹਿਮੀ (ਬਲਾਕ ਪ੍ਰਧਾਨ ਹਲਕਾ ਆਦਮਪੁਰ) ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰੇਕ ਵਰਗ ਦੇ ਲੋਕਾਂ ਦੀ 600 ਯੂਨਿਟ ਬਿਜਲੀ ਦਾ ਬਿੱਲ ਮੁਆਫ਼ ਕੀਤਾ ਹੈ ਅਤੇ ਥਰਮਲ ਪਲਾਂਟ ਖਰੀਦੇ ਵੀ ਤੇ ਵੀ ਸ਼ੁਰੂ ਕੀਤੇ ਅਤੇ ਆਪ ਵੱਲੋਂ 60,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਅਤੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ ਗਏ, ਸੜਕ ਸੁਰੱਖਿਆ ਕੋਰਸ ਦੀ ਸ਼ੁਰੂਆਤ ਕੀਤੀ ਗਈ ਆਦਿ ਹੋਰ ਵੀ ਬਹੁਤ ਲੋਕ ਭਲਾਈ ਦੇ ਕਾਰਜ ਕਰਵਾਏ ਗਏ। ਇਸ ਮੌਕੇ ਸੀਨੀਅਰ ਆਪ ਆਗੂ ਮੌਜੂਦਾ ਸਰਪੰਚ ਅਸ਼ੋਕ ਕੁਮਾਰ, ਦਲਜੀਤ ਸਿੰਘ ਮਿਨਹਾਸ ਨਸ਼ਾ ਮੁਕਤੀ ਮੋਰਚੇ ਦੇ ਕੋਆਰਡੀਨੇਟਰ ਹਲਕਾ ਆਦਮਪੁਰ ਸਾਬਕਾ ਸਰਪੰਚ ਰਸਪਾਲ ਸਿੰਘ ਪਿੰਡ ਜੇਤੇਵਾਲੀ, ਸਰਪੰਚਨੀ ਸਵੀਤਰੀ , ਮਨਜੀਤ ਸਿੰਘ ਬਿੱਟੂ ਸਪੋਰਟਸ ਪ੍ਰਧਾਨ,
ਸੁਖਵਿੰਦਰ ਕੁਮਾਰ ਪੰਚਾਇਤ ਮੈਂਬਰ, ਅਮਿਤ ਪਵਾਰ ਪੰਚਾਇਤ ਮੈਂਬਰ, ਅਮਨਦੀਪ ਕੌਰ ਪੰਚਾਇਤ ਮੈਂਬਰ,ਜਸਵਿੰਦਰ ਸਿੰਘ ਪੰਚਾਇਤ ਮੈਂਬਰ, ਊਸ਼ਾ ਰਾਣੀ ਪੰਚਾਇਤ ਮੈਂਬਰ, ਤਰਸੇਮ ਪਵਾਰ ਸਾਬਕਾ ਸਰਪੰਚ, ਬੂਟਾ ਰਾਮ ਸਾਬਕਾ ਪੰਚਾਇਤ ਮੈਂਬਰ, ਭਗਵੰਤ ਸਿੰਘ ਕੋਚ, ਮੀਨਾ ਕੁਮਾਰੀ ਪੰਚਾਇਤ ਮੈਂਬਰ, ਵਿਨੋਦ ਕੁਮਾਰ BDO ਆਦਮਪੁਰ, ਵਿਜੈ ਸੈਕਟਰੀ ਆਦਮਪੁਰ, ਦਲਜੀਤ ਸਿੰਘ ਨੰਬਰਦਾਰ, ਦਮਨ ਵੀਰ ਸਿੰਘ, ਸੈਕਟਰੀ ਰਾਮਰਤਨ ਜੈਤੇਵਾਲੀ, ਪੰਚਾਇਤ ਮੈਂਬਰ ਦਰਸ਼ਨ ਕੌਰ(ਰਾਣੀ) ਆਦਿ ਮੌਜੂਦ ਸਨ।