ਪੰਜਾਬ :-ਸੁਖ ਵਿਲਾਸ ਪ੍ਰੋਜੈਕਟ ਦੇ ਮਾਮਲੇ ਵਿੱਚ ਮੁੱਖ ਮੰਤਰੀ ਵੱਲੋਂ ਲਗਾਏ ਸਾਰੇ ਦੋਸ਼ਾਂ ਦਾ ਕੀਤਾ ਖੰਡਨ____
ਮੁੱਖ ਮੰਤਰੀ ਨੂੰ 108 ਕਰੋੜ ਰੁਪਏ ਦੀ ਥਾਂ 8 ਕਰੋੜ ਰੁਪਏ ਦਾ ਲਾਹਾ ਖੱਟਿਆ ਹੋਣ ਦਾ ਸਬੂਤ ਦੇਣ ਦੀ ਚੁਨੌਤੀ ਦਿੱਤੀ ।ਪੰਜਾਬ ਸਰਕਾਰ ਦੀ ਨੀਤੀ ਇਸ ਵੇਲੇ ਲਾਗੂ ਤੇ ਆਪ ਸਰਕਾਰ ਨੇ ਆਪਣੀ ਨਵੀਂ ਉਦਯੋਗਿਕ ਨੀਤੀ ਤਹਿਤ ਨਵੇਂ ਰਿਜੋਰਟ ਤੇ ਇੰਡਸਟਰੀ ਲਈ ਮਾਤ ਭਤਿਆਂ ਵਿੱਚ ਵਾਧਾ ਕੀਤਾ। ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੁਖ ਵਿਲਾਸ ਹੋਟਲ ਦੇ ਮਾਮਲੇ ਵਿੱਚ ਕੀਤੇ ਵਾਅਦਿਆਂ ਨੂੰ ਚੁਣੌਤੀ ਦਿੱਤੀ ਅਤੇ ਕਿਹਾ, ਕਿ ਸਾਬਿਤ ਕਰਨ ਕਿ ਮੈਟਰੋ ਇਕੋ ਗਰੀਨਸ ਨੇ 8 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਅਤੇ 108 ਕਰੋੜ ਰੁਪਏ ਦਾ ਲਾਹਾ ਲੈਣ ਦੀ ਗੱਲ ਤਾਂ ਦੂਰ ਦੀ ਗੱਲ ਹੈ ,ਮੁੱਖ ਮੰਤਰੀ ਵੱਲੋਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਅਤੇ ਵੱਖ ਵੱਖ ਮੌਕਿਆਂ ਤੇ ਵਰਤੀ ਅਨੋਖੀ ਸਿਆਣਪ ਨਾਲ ਵਰਤਣ ਨਾਲ ਸੰਬੰਧਿਤ ਹੈ। ਮੁੱਖ ਮੰਤਰੀ ਵੱਲੋਂ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਬੰਸ ਸਿੰਘ ਰੁਮਾਨਾ ਨੇ ਕਿਹਾ ਜੇਕਰ ਉਹਨਾਂ ਨੇ ਮਾਮਲੇ ਵਿੱਚ ਮਾਫੀ ਨਾ ਮੰਗੀ ਤਾਂ ਫਿਰ ਉਹਨਾਂ ਨੂੰ ਮਾਨਹਾਨੀ ਦੇ ਮੁਕਦਮੇ ਦਾ ਸਾਮਨਾ ਕਰਨਾ ਪਵੇਗਾ। ਸੁਖ ਵਿਲਾਸ ਖਿਲਾਫ ਦੋਸ਼ ਜਾਣ ਬੁਝ ਕੇ ਇੱਕ ਸਾਜਿਸ਼ ਅਧੀਨ ਲਗਾਏ ਗਏ ਹਨ ।ਉਹਨਾਂ ਨੇ ਕਿਹਾ ਅਸਲੀਅਤ ਇਹ ਹੈ ਪੰਜਾਬ ਸਰਕਾਰ ਨੇ ਨਿਸ਼ਚਿਤ ਨੀਤੀ ਅਧੀਨ ਛੋਟਾਂ ਦਿੱਤੀਆਂ ਹਨ। ਉਹਨਾਂ ਦੇ ਰਾਜ ਵਿੱਚ ਕਿਉਂ ਘਟਿਆ ਹੈ ।ਮੁੱਖ ਮੰਤਰੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਮੁੱਖ ਮੰਤਰੀ ਕੋਰਾ ਝੂਠ ਬੋਲ ਰਹੇ ਹਨ। ਸੁਖ ਵਿਲਾਸ ਹੋਟਲ ਵਾਸਤੇ ਦਸ ਸਾਲਾਂ ਲਈ 108 ਕਰੋੜ ਰੁਪਏ ਦੀ ਛੋਟ ਦਿੱਤੀ ਗਈ। ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ 85.84 ਕਰੋੜ ਰੁਪਏ ਦੇ ਐਸਜੀਐਸਟੀ ਵੈਟ ਦੀ ਛੋਟ ਦਿੱਤੀ ਗਈ ।ਅਸਲ ਵਿੱਚ 85 ਕਰੋੜ ਰੁਪਏ ਦੀ ਮੈਟਰੋ ਗਰੀਨ ਦੇ ਖਾਤੇ ਵਿੱਚ ਆਏ ਜਾ ਗਏ ਦਰਸਾਏ ਜਾ ਰਹੇ ਹਨ ।ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਮੈਟਰੋ ਗਰੀਨ ਨੇ 11.44 ਕਰੋੜ ਰੁਪਏ ਲਾਈਸੰਸ ਫੀਸ ਦਾ ਲਾਭ ਲਿਆ ਹੈ। ਕੰਪਨੀ ਨੂੰ 79.90 ਲੱਖ ਰੁਪਏ ਦਾ ਲਾਭ ਮਿਲਿਆ ਹੈ। ਮੁੱਖ ਮੰਤਰੀ ਹੋਟਲ ਤੱਕ ਬਣੀ ਸੜਕ ਦੇ ਦਾਅਵੇ ਵਿੱਚ ਕੀਤੇ ਦਾਅਵੇ ਨੂੰ ਲੀਰੋ ਲੀਰ ਕਰਦਿਆਂ ਹੋਟਲ ਨੇ 68.13 ਲੱਖ ਰੁਪਏ ਸੜਕ ਦੇ ਨਿਰਮਾਣ ਵਾਸਤੇ ਦਿੱਤੇ ਹਨ। ਮੁੱਖ ਮੰਤਰੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਸੰਗਤਾਂ ਵੱਲੋਂ ਦਿੱਤੇ ਹੁਲਾਰੇ ਤੇ ਬੋਖਲਾ ਗਏ ਹਨ ।ਅਤੇ ਉਹਨਾਂ ਨੇ ਆਪਣੀ ਕਲ ਦੀ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਦੀ ਬਦਨਾਮੀ ਕਰਨ ਲਈ ਪੂਰਾ ਜੋਰ ਲਗਾਇਆ। ਆਮ ਆਦਮੀ ਪਾਰਟੀ ਦੇ ਕੁਸ਼ ਸ਼ਾਸਨ ਅਧੀਨ ਪੰਜਾਬ ਕੰਗਾਲ ਹੋ ਗਿਆ ਹੈ। ਅਤੇ ਆਪ ਸਰਕਾਰ ਨੇ ਦੋ ਸਾਲਾਂ ਵਿੱਚ ਹੀ 60 ਹਜਾਰ ਕਰੋੜ ਰੁਪਏ ਦਾ ਕਰਜਾ ਲਿਆ ਹੈ ।ਉਹਨਾਂ ਨੇ ਇਸੇ ਤਰੀਕ ਗਰੀਬ ਵਰਗ ਸਕੀਮ ਅਕਾਲਰਸ਼ਿਪ ਸਕੀਮ ਤੇ ਮੁਫਤ ਸਾਈਕਲ ਸਮੇਤ ਹੋਰ ਸਕੀਮਾਂ ਦਾ ਲਾਭ ਨਹੀਂ ਦਿੱਤਾ ।ਸਮਾਜ ਦੇ ਹਰ ਵਰਗ ਨਾਲ ਆਪ ਸਰਕਾਰ ਨੇ ਧੋਖਾ ਕੀਤਾ ਹੈ।

















































