ਜਲੰਧਰ:-29 ਫਰਵਰੀ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਸਹਿਜੋਗ ਨਾਲ ਕਲਾ ਤੇ ਕਲਾਕਾਰ ਮੰਚ ਵੱਲੋਂ ਲਗਾਈ ਗਈ ਦੋ ਰੋਜਾ ਫੋਟੋ ਤੇ ਕਲਾ ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਲੋਕਾਂ ਵਿੱਚ ਬਹੁਤ ਉਤਸਾਹ ਦੇਖਣ ਨੂੰ ਮਿਲਿਆ ਇਸ ਪ੍ਰਦਰਸ਼ਨੀ ਵਿੱਚ ਜਿੰਦਗੀ ਦੇ ਅਨੇਕ ਰੰਗਾਂ ਦਾ ਖੂਬਸੂਰਤ ਗੁਲਦਸਤਾ ਆਪਣੀਆਂ ਕਲਾਂ ਕਿ੍ਤਾ ਰਾਹੀਂ ਪੇਸ਼ ਕੀਤਾ ਗਿਆ। ਇਸ ਪਾਰਦਰਸ਼ਨੀ ਵਿੱਚ ਰਣਜੋਧ ਸਿੰਘ ਲੁਧਿਆਣਾ ਤੇ ਰਵੀ ਰਵਿੰਦਰ ਲੁਧਿਆਣਾ ਦੀਆਂ ਤਸਵੀਰਾਂ ਅਤੇ ਅੱਖਰ ਕਾਰ ਕਵਰ ਦੀਪ ਸਿੰਘ ਕਪੂਰਥਲਾ ਦੀਆਂ ਹੱਥ ਲਿਖਤਾਂ ਲੋਕਾ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ ਇੰਦਰਜੀਤ ਸਿੰਘ ਜਲੰਧਰ ਵੱਲੋਂ ਵੱਖ ਵੱਖ ਸ਼ਾਇਰਾਂ ਦੀਆਂ ਕਾਵੀ ਤਾਵਾਂ ਦੇ ਆਧਾਰ ਤੇ ਕੀਤੀ ਗਈ ਚਿੱਤਰਕਾਰੀ ਅਤੇ ਆਰ ਟਿਸਟ ਵਰੂਨ ਟੰਡਨ ਦੀ ਘਾਹ ਨਾਲ ਪਾਸ਼ ਦੀ ਬਣਾਈ ਤਸਵੀਰ ਚਰਚਾ ਦਾ ਕੇਂਦਰ ਬਣੀ ਰਹੀ। ਕਲਾ ਤੇ ਕਲਾਕਾਰ ਮੰਚ ਇਸ ਦੇ ਪਹਿਲੇ ਉਪਰਾਲੇ ਨੂੰ ਲੋਕਾਂ ਵੱਲੋਂ ਖੂਬ ਸਰਾਹਿਆ ਗਿਆ। ਇਸ ਪ੍ਰਦਰਸ਼ਨ ਦੀ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਨਕ ਨੇ ਬੇਹਦ ਪ੍ਰਸੰਸਾ ਕੀਤੀ ਅਤੇ ਦਰਸ਼ਕਾਂ ਨੇ ਵੀ ਬੜੇ ਉਤਸਾਹ ਨਾਲ ਕਲਾਕਾਰਾਂ ਦੇ ਕੰਮ ਨੂੰ ਸਰਾਹਿਆ।
ਇਸ ਪ੍ਰਦਰਸ਼ਨੀ ਵਿੱਚ ਦੂਜੇ ਦਿਨ ਪੱਤਰਕਾਰੀ ਦੀ ਸਿੱਖਿਆ ਗ੍ਰਹਿਣ ਕਰਕੇ ਸ਼ਹਿਰ ਭਰ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਤੋਂ ਇਲਾਵਾ ਪੰਜਾਬ ਭਰ ਚੋਂ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਵਿੱਚੋਂ ਸ਼ਾਮਿਲ ਰਤਨ ਰਜਿੰਦਰ ਸਿੰਘ, ਸ਼ੰਟੋ ਅਮਰਜੀਤ ਸਿੰਘ, ਬੂਟਾ ਸਿੰਘ ,ਜੰਗ ਬਹਾਦਰ, ਸੀਨੀਅਰ ਐਕਟਰ ਰਮਨਦੀਪ ਨਾ ਬਚੋਤ ਢਿੱਲੋ ਚਿੱਤਰਕਾਰ ਗੋਦੀਸ਼ ਰਜਿੰਦਰ ਸਿੰਘ ਨਰੇੰਦਰ ਚੀਮਾ ਵੀਰ ਚੰਦ ਸੁਰਜੀਤ ਸਿੰਘ, ਬੇਅੰਤ ਸਿੰਘ ਚੰਨੀ ਤਕੋ ਲੀਆ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਨਕ ਸੀਨੀਅਰ ਮੀਤ ਪ੍ਰਧਾਨ ਰਾਜੇ ਥਾਪਾ, ਅਤੇ ਜਨਰਲ ਮੈਨੇਜਰ ਸਤਿੰਦਰਪਾਲ ਸਿੰਘ ਨੇ ਪ੍ਰਦਰਸ਼ਨ ਵਿੱਚ ਸਮੂਲੀਅਤ ਕਰਨ ਵਾਲੇ ਕਲਾਕਾਰ ਸਾਰੇ ਸਨਮਾਨ ਕਰਦੇ ਹੋਏ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ ਅਤੇ ਉਨਾਂ ਦਾ ਧੰਨਵਾਦ ਕੀਤਾ।

















































