ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ‘ਚ ਵਿੱਤ ਸਾਲ 2024-25 ਲਈ 76,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਅਧੀਨ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਵੇਗੀ। ਆਪਣੇ ਪਹਿਲੇ ਬਜਟ ਭਾਸ਼ਣ ‘ਚ ਆਤਿਸ਼ੀ ਨੇ ਕਿਹਾ ਕਿ ਸਰਕਾਰ ਰਾਮ ਰਾਜ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ‘ਚ ਦਿੱਲੀ ਦੀ ਤਸਵੀਰ ਬਦਲੀ ਹੈ।
ਵਿੱਤ ਮੰਤਰੀ ਆਤਿਸ਼ੀ ਨੇ ਬਜਟ ‘ਚ ਸਿੱਖਿਆ ਖੇਤਰ ਲਈ 16,396 ਕਰੋੜ ਰੁਪਏ ਵੰਡ ਦਾ ਪ੍ਰਸਤਾਵ ਰੱਖਇਆ ਹੈ। ਉਨ੍ਹਾਂ ਕਿਹਾ,”ਇਹ ਮਾਣ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਆਪਣਾ 10ਵਾਂ ਬਜਟ ਪੇਸ਼ ਕਰ ਰਹੀ ਹੈ। । ਕੇਜਰੀਵਾਲ ਆਸ ਦੀ ਕਿਰਨ ਬਣ ਕੇ ਆਏ। ਅਸੀਂ ਸਾਰੇ ਰਾਜ ਰਾਜ ਤੋਂ ਪ੍ਰੇਰਿਤ ਹਾਂ। ਅਸੀਂ ਰਾਮ ਰਾਜ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਮਿਹਨਤ ਨਾਲ ਕੰਮ ਕਰ ਰਹੇ ਹਾਂ।” ਆਤਿਸ਼ੀ ਨੇ ਇਸ ਲਈ ਬਜਟ ‘ਚ 15 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕੋਲ 2025 ਤੱਕ ਜਨਤਕ ਟਰਾਂਸਪੋਰਟ ਲਈ 10 ਹਜ਼ਾਰ ਬੱਸਾਂ ਹੋਣਗੀਆਂ। ਇਨ੍ਹਾਂ ‘ਚੋਂ 80 ਫ਼ੀਸਦੀ ਈ-ਬੱਸਾਂ ਹੋਣਗੀਆਂ। ਦਿੱਲੀ ਬਜਟ ‘ਚ ਅਣਅਧਿਕਾਰਤ ਕਾਲੋਨੀਆਂ ਦੇ ਵਿਕਾਸ ਲਈ 902 ਕਰੋੜ ਰੁਪਏ ਦਾ ਪ੍ਰਬੰਧ ਹੈ।

















































