ਪੰਜਾਬ’ਚ’ ਭਾਰੀ ਗੜੇਮਾਰੀ ਹੋਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ

ਬਠਿੰਡਾ: ਪੰਜਾਬ ਵਿੱਚ ਅੱਜ ਬਰਸਾਤ ਤੇ ਭਾਰੀ ਗੜੇਮਾਰੀ ਅਤੇ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਮਹਿਮਾ ਬਲਾਹੜ, ਵਿਰਕ ਕਲਾ। ਵਿਰਕ ਖੁਰਦ, ਕਰਮ ਗੜ ਛਤਰਾ ਤੇ ਸਰਦਾਰਗੜ੍ਹ ਵਿੱਚ ਗੜੇ ਮਾਰੀ ਕਾਰਨ ਕਣਕ ਦੀ ਫ਼ਸਲ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ। ਡਿਪਟੀ ਕਮਿਸ਼ਨਰ ਬਠਿੰਡਾ ਤੋਂ ਵਿਸ਼ੇਸ਼ ਗੁਰਦਾਵਰੀ ਕਿਸਾਨਾਂ ਨੇ ਮੰਗ ਕੀਤੀ ਹੈ। ਦੁਪਹਿਰ ਹੋਈ ਬਾਰਿਸ਼ ਤੇ ਭਾਰੀ ਗੜੇ ਮਾਰੀ ਨਾਲ ਕਣਕ, ਸਰੋਂ, ਛੋਲਿਆਂ ਸਮੇਤ ਸਬਜ਼ੀਆਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਅੱਜ ਸਵੇਰ ਤੋਂ ਹਲਕੀ ਧੁੱਪ ਨਿਕਲਣ ਅਤੇ ਕਣੀਆਂ ਪੈਣ ਦੀ ਲੁਕਣ ਮਿੱਟੀ ਚੱਲ ਰਹੀ ਸੀ। ਅਚਾਨਕ ਦੁਪਹਿਰ ਤੋ ਤੇਜ ਬਾਰਿਸ਼ ਦੌਰਾਨ ਗੜੇਮਾਰੀ ਸ਼ੁਰੂ ਹੋ ਗਈ ਗੜੇ ਮਾਰੀ ਕਾਫੀ ਮੋਟੇ ਗੜੇ ਪੈਣ ਲੱਗੇ। ਜਿਸ ਨੇ ਸਿੱਟੇ ਤੇ ਆਈ ਕਣਕ ਅਤੇ ਟਮਾਟਰ ਦਾ ਭਾਰੀ ਨੁਕਸਾਨ ਹੋਇਆ। ਦੋ ਤਿੰਨ ਵਾਰ ਵਿੱਚ ਲਗਭਗ ਪੰਜ ਛੇ ਮਿੰਟ ਦੀ ਗੜੇ ਮਾਰੀ ਨੇ ਬਾਦਲ ਗੱਗਰ ਮਿਠੜੀ ਚੰਨੂ ਲਾਲ ਬਾਈ ਲੰਬੀ ਅਤੇ ਪੰਜਾਵਾ ਵਿਖੇ ਮੁੱਢਲੇ ਤੌਰ ਤੇ ਕਣਕ ਦੀ ਫਸਲ 50 ਤੋਂ 20 ਫੀਸਦੀ ਨੁਕਸਾਨ ਹੋਇਆ। ਫਸਲ ਦੇ ਭਾਰੀ ਨੁਕਸਾਨ ਅਤੇ ਗੰਨੇ ਦੀ ਬਿਜਾਈ ਪਛੜਨ ਦੀ ਸੁਭਾਵਨਾ ਹੈ।

Leave a Comment

Your email address will not be published. Required fields are marked *

Scroll to Top