ਪੈਨਸ਼ਨ ਵਿੱਚ ਆ ਰਹੀ ਸਮੱਸਿਆ, ਪੜੋ ਅਤੇ ਸਮਝੋ ਕੀ ਹੈ ਇਸਦਾ ਹੱਲ

ਪੈਨਸ਼ਨਰ ਸਾਥੀਓ ਹੇਠ ਲਿਖੇ ਤੱਥ / ਨੁਕਤੇ / ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਜੋ ਤੁਸੀਂ ਪੈਨਸ਼ਨ ਨਾਲ ਸਬੰਧਤ ਮੁਸ਼ਕਲਾਂ ਤੋਂ ਬਚ ਸਕੋ, ਆਪਣੀ ਪੈਨਸ਼ਨ ਦੀ ਗਿਣਤੀ-ਮਿਣਤੀ ਕਰ ਸਕੋ ਅਤੇ ਪੈਨਸ਼ਨ ਨਾਲ ਸਬੰਧਤ ਆਪਣੇ ਗਿਆਨ ਵਿੱਚ ਵਾਧਾ ਵੀ ਕਰ ਸਕੋ। ਹੋ ਸਕਦਾ ਹੈ ਅਨੇਕਾਂ ਸਾਥੀਆਂ ਨੂੰ ਇਨ੍ਹਾਂ ਨੁਕਤਿਆਂ / ਤੱਥਾਂ ਦੀ ਪਹਿਲਾਂ ਹੀ ਜਾਣਕਾਰੀ ਹੋਵੇ, ਪਰੰਤੂ ਅਨੇਕਾਂ ਸਾਥੀ ਇਸ ਤੋਂ ਅਨਜਾਣ ਵੀ ਹੋ ਸਕਦੇ ਹਨ।

(1) ਸਫਰੀ ਭੱਤਾ ਹਰ ਦੋ ਸਾਲ ਤੋਂ ਬਾਅਦ ਜਨਵਰੀ ਜਾਂ ਜੁਲਾਈ ਦੀ ਪੈਨਸ਼ਨ ( ਜੋ ਹੁਣ ਫਰਵਰੀ ਜਾਂ ਅਗਸਤ ਮਹੀਨੇ ਦੀਆਂ ਸ਼ੁਰੁਆਤੀ ਤਰੀਕਾਂ ਵਿੱਚ ਖਾਤੇ ਵਿੱਚ ਆਉਂਦੀ ਹੈ। ਨਾਲ ਮਿਲਣਯੋਗ ਹੈ। ਜੇ ਪਤੀ ਅਤੇ ਪਤਨੀ ਦੋਵੇਂ ਹੀ ਪੈਨਸ਼ਨਰ ਹਨ ਤਾਂ ਇਹ ਇੱਕ ਨੂੰ ਮਿਲਣਯੋਗ ਹੈ ਅਤੇ ਇਸ ਦੇ ਲਈ ਸਹੀ ਸਮੇਂ ਸਿਰ ਫਾਰਮ-ਏ ਭਰਕੇ ਦੇਣਾ ਲਾਜਮੀ ਹੈ। ਇਸ ਦੀ ਰਕਮ ਇੱਕ ਮੁੱਢਲੀ ਪੈਨਸ਼ਨ ਦੇ ਬਰਾਬਰ ਹੁੰਦੀ ਹੈ।

(2) ਪੈਨਸ਼ਨਰ ਆਪਣਾ ਬੈਂਕ ਖਾਤਾ ਆਪਣੇ ਪਤੀ / ਪਤਨੀ ਨਾਲ Joint ਕਰਵਾ ਸਕਦਾ ਹੈ ਅਤੇ ਇਸ ਨੂੰ ਜਰੂਰ Joint ਕਰਵਾ ਲੈਣਾ ਚਾਹੀਦਾ ਹੈ। ਇਹ ਪੈਨਸ਼ਨਰ ਦੇ ਆਪਣੇ ਹਿੱਤ ਵਿੱਚ ਹੈ। ਖਾਤੇ ਵਿਚ ਆਪਣੇ ਵਾਰਸ (Nominee) ਦਾ ਨਾਂ ਵੀ ਜਰੂਰ ਦਰਜ ਕਰਵਾਉਣਾ ਚਾਹੀਦਾ ਹੈ।

(3) ਜੀਵਤ ਹੋਣ ਦਾ ਪ੍ਰਮਾਣ ਪੱਤਰ (Life Certificate ) ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਅਤੇ ਵੱਧ ਤੋਂ ਵੱਧ ਦੂਜੇ ਹਫਤੇ ਤੱਕ ਜਰੂਰ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ। 15 ਨਵੰਬਰ ਤੋਂ ਬਾਅਦ ਬੈਂਕ ਪੈਨਸ਼ਨਾਂ Calculate ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਦੇਰ ਨਾਲ Life Certificate ਦੇਣ ਨਾਲ ਪੈਨਸ਼ਨ ਰੁੱਕ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। 80 ਸਾਲ ਤੋਂ ਵੱਧ ਉਮਰ ਵਾਲੇ ਅਕਤੂਬਰ ਮਹੀਨੇ ਵਿੱਚ ਵੀ ਇਸ ਨੂੰ ਜਮ੍ਹਾਂ ਕਰਵਾ ਸਕਦੇ ਹਨ। ਹੁਣ ਇਸ ਦੀ ਮਿਆਦ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਗਈ ਹੈ।

(4) ਜੇ ਕਿਸੇ ਪੈਨਸ਼ਨਰ ਦੀ ਮੋਤ ਹੋ ਜਾਂਦੀ ਹੈ ਤਾਂ ਮੌਤ ਵਾਲੇ ਦਿਨ ਦੀ ਪੈਨਸ਼ਨ ਪੈਨਸ਼ਨਰ ਦੇ ਖਾਤੇ ਵਿੱਚ ਪਾਈ ਜਾਂਦੀ ਹੈ ਅਤੇ ਉਸ ਦੇ ਅਗਲੇ ਦਿਨ ਤੋਂ ਫੈਮਿਲੀ ਪੈਨਸਨ ਸ਼ੁਰੂ ਕੀਤੀ ਜਾਂਦੀ ਹੈ।

(5) ਜੇ ਕੋਈ ਫੈਮਿਲੀ ਪੈਨਸ਼ਨਰ ਲਾਪਤਾ / ਗੁੰਮ ਹੋ ਜਾਂਦਾ ਹੈ ਤਾਂ ਸਰਕਾਰੀ ਕਰਮਚਾਰੀ ਦੀ ਤਰਜ ਤੇ ਹੀ F.I.R. ਦਰਜ ਕਰਵਾਉਣ ਦੀ ਮਿਤੀ ਤੋਂ ਇਕ ਸਾਲ ਬਾਅਦ ਯੋਗ ਅਗਲਾ ਪਰਿਵਾਰਕ ਮੈਂਬਰ ਫੈਮਿਲੀ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ।

(6) ਜੇ PPO ਵਿੱਚ ਫੈਮਿਲੀ ਪੈਨਸ਼ਨ ਦੀ ਜਨਮ ਮਿਤੀ ਦਰਜ਼ ਨਹੀਂ ਹੈ ਤਾਂ ਦਸਵੀ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਜਾਂ CMO ਵੱਲੋਂ ਜਾਰੀ ਸਰਟੀਫਿਕੇਟ ਅਤੇ ਸੇਵਾ ਪੱਤਰੀ ਵਿੱਚ ਦਰਜ ਜਨਮ ਮਿਤੀ ਨੂੰ ਪਰੂਫ ਦੇ ਤੋਰ ਤੇ ਵਰਤ ਕੇ ਬੈਂਕ ਵਿਚ ਆਪਣੇ ਬਿਨੈ ਪੱਤਰ ਨਾਲ ਨੱਥੀ ਕਰਕੇ ਐਡੀਸ਼ਨਲ ਪੈਨਸ਼ਨ (ਬੁਢਾਪਾ ਭੱਤਾ ) ਲਗਵਾਈ ਜਾ ਸਕਦੀ ਹੈ। ਉਮਰ 65 ਸਾਲ ਹੋਣ ਤੇ ਬੇਸਿਕ ਪੈਨਸ਼ਨ ਦਾ 5%, 70 ਸਾਲ ਤੇ 10%, 75 ਸਾਲ ਤੇ 15%, 80 ਸਾਲ ਹੋਣ ਤੇ 25%, 85 ਸਾਲ ਹੋਣ ਤੇ 35%, 90 ਸਾਲ ਤੇ 45% 95 ਸਾਲ ਹੋਣ ਤੇ 55% ਅਤੇ 100 ਸਾਲ ਦੀ ਉਮਰ ਪੂਰੀ ਹੋਣ ਤੇ 100% ਮਿਲਣਯੋਗ ਹੈ। ਇਸ ਉਪਰ ਡੀ.ਏ. ਵੀ ਮਿਲਦਾ ਹੈ।

7) ਜਿਹੜੇ ਫੈਮਿਲੀ ਪੈਨਸ਼ਨਰ 2010 ਤੋਂ ਪਹਿਲਾਂ ਫੈਮਿਲੀ ਪੈਨਸ਼ਨ ਲੈ ਰਹੇ ਹਨ/ ਸਨ, ਉਨਾਂ ਨੂੰ ਪਹਿਲੀ ਵਾਰ ਸਫਰੀ ਭੱਤਾ ਜਨਵਰੀ 2012 ਵਿਚ ਮਿਲਣਯੋਗ ਸੀ। ਜਿਹੜੇ ਫੈਮਿਲੀ ਪੈਨਸ਼ਨਰ 2010 ਤੋਂ ਬਾਅਦ ਬਣੇ ਹਨ, ਭਾਵ ਪੈਨਸ਼ਨਰ ਦੀ ਮੋਤ 2010 ਤੋਂ ਬਾਅਦ ਹੋਈ ਹੈ ਉਹਨਾਂ ਫੈਮਿਲੀ ਪੈਨਸ਼ਨਰਾ ਦਾ ਸਫਰੀ ਭੱਤੇ ਦਾ ਬਲਾਕ ਮੁੱਖ ਪੈਨਸ਼ਨ ਵਾਲਾ ਹੀ ਰਹੇਗਾ। ਜੇ ਕਿਸੇ ਪੈਨਸ਼ਨ / ਫੈਮਿਲੀ ਪੈਨਸ਼ਨਰ ਦੇ ਸਫਰੀ ਭੱਤੇ ਦੇ ਪਿਛਲੇ ਬਲਾਕ ਰਹਿੰਦੇ ਹਨ ਤਾਂ ਉਹਨਾਂ ਬਲਾਕਾਂ ਦਾ ਬਕਾਇਆ (Arrear ) ਮਿਲਣਯੋਗ ਹੈ।

8) ਪੈਨਸ਼ਨਰਾ / ਫੈਮਿਲੀ ਪੈਨਸ਼ਨਰਾਂ ਨੂੰ Life Time Arrear ਦੇ ਲਈ ਵਾਰਸ ਬਣਾਉਣ ਦੇ ਲਈ ਅਲਗ ਫਾਰਮ ਭਰਕੇ ਦੇਣੇ ਹੁੰਦੇ ਹਨ। ਇਹ ਭਰਨ ਉਪਰੰਤ ਸਬੰਧਤ ਬੈਂਕ ਦੀ ਸ਼ਾਖਾ ਵਿਚ ਜਰੂਰ ਜਮ੍ਹਾਂ ਕਰਵਾਉਣੇ ਚਾਹੀਦੇ ਹਨ।

9) ਤਲਾਕਸੁਦਾ / ਵਿਧਵਾ ਪੁੱਤਰੀ ਨੂੰ ਮਿਲਣਵਾਲੀ ਪੈਨਸ਼ਨ ਜੋ ਪੰਜਾਬ ਸਰਕਾਰ ਨੇ ਪਹਿਲਾਂ ਬੰਦ ਕਰ ਦਿੱਤੀ ਸੀ ਨੂੰ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵੇਲੇ ਫਿਰ ਤੋਂ ਚਾਲੂ ਕਰ ਦਿੱਤਾ ਹੈ।

10) ਜੇ ਕਿਸੇ ਸਰਕਾਰੀ ਕਰਮਚਾਰੀ ਦੀਆਂ ਦੋ ਪਤਨੀਆਂ ਹਨ ਤਾਂ ਕਰਮਚਾਰੀ / ਪੈਨਸ਼ਨਰ ਦੀ ਮੌਤ ਤੋਂ ਬਾਅਦ ਦੋਵੇਂ ਪਤਨੀਆਂ ਨੂੰ ਬਣਦੀ ਫੈਮਿਲੀ ਪੈਨਸ਼ਨ ਦੋ ਬਰਾਬਰ ਹਿੱਸਿਆ ਵਿਚ ਵੰਡ ਕੇ ਮਿਲਣਯੋਗ ਹੈ।

(11) ਆਮ ਤੌਰ ਤੇ ਇਕ ਵਿਅਕਤੀ ਨੂੰ ਇਕ ਫੈਮਿਲੀ ਪੈਨਸ਼ਨ ਹੀ ਮਿਲਣਯੋਗ ਹੁੰਦੀ ਹੈ, ਪਰ ਸਾਬਕਾ ਸੈਨਿਕ ਜੋ ਪੰਜਾਬ ਸਰਕਾਰ ਵਿਚ ਸੇਵਾ ਕਰਦੇ ਸਨ, ਦੀਆਂ ਵਿਧਵਾਵਾਂ ਨੂੰ ਦੋ ਫੈਮਿਲੀ ਪੈਨਸ਼ਨਾ ਮਿਲਣਯੋਗ ਹਨ, ਪਹਿਲੀ ਉਸਦੇ ਪਤੀ ਦੀ ਸਾਬਕਾ ਸੈਨਿਕ ਵਜੋਂ ਮਿਲਣਯੋਗ ਫੈਮਿਲੀ ਪੈਨਸ਼ਨ ਅਤੇ ਦੂਜੀ ਉਸਦੇ ਪਤੀ ਵਜੋਂ ਪੰਜਾਬ ਸਰਕਾਰ ਦੇ ਵਿਭਾਗਾ ਵਿਚ ਕੀਤੀ ਸੇਵਾ ਵਜੋਂ ਵੀ ਫੈਮਿਲੀ ਪੈਨਸ਼ਨ ਮਿਲਣਯੋਗ ਹੈ ਤੇ ਵੱਧ ਤੋਂ ਵੱਧ ਦੋ ਪੈਨਸ਼ਨਾ ਮਿਲਣਯੋਗ ਹਨ।

(12) ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਧਿਆਨ ਵਿਚ ਰਖਦਿਆਂ ਪੰਜਾਬ ਸਰਕਾਰ ਵਲੋਂ 28 ਅਗਸਤ 2015 ਨੂੰ ਜਾਰੀ ਪੱਤਰ ਦੇ ਅਨੁਸਾਰ ਪੈਨਸ਼ਨਰਾਂ ਪਾਸੋਂ ਵਾਧੂ ਅਦਾਇਗੀ ਦੀ ਰਿਕਵਰੀ ਨਹੀਂ ਕੀਤੀ ਜਾ ਸਕਦੀ।

(13) ਬੁਢਾਪਾ ਭੱਤਾ ਆਪਣੀ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ਭਾਵ ਦੋਹਾਂ ਪੈਨਸ਼ਨਰਾਂ ਤੇ ਮਿਲਣਯੋਗ ਹੈ। ਪੰਜਾਬ ਸਰਕਾਰ ਦੇ ਪੱਤਰ ਨੰ. 3/31/2001/3FPPC/1415 ਮਿਤੀ 01-09-2007 ਅਨੁਸਾਰ

Leave a Comment

Your email address will not be published. Required fields are marked *

Scroll to Top