ਮੂਲੀ ਦਾ ਰੰਗ ਭਾਵੇਂ ਚਿੱਟਾ ਹੁੰਦਾ ਹੈ ਪਰ ਇਹ ਸਰੀਰ ਨੂੰ ਲਾਲੀ ਪ੍ਰਦਾਨ ਕਰਦੀ ਹੈ। ਭੋਜਨ ਦੇ ਨਾਲ ਜਾਂ ਭੋਜਨ ਦੇ ਬਾਅਦ ਮੂਲੀ ਖਾਣਾ ਖਾਸ ਰੂਪ ਨਾਲ ਲਾਭਦਾਇਕ ਹੁੰਦਾ ਹੈ। ਮੂਲੀ ਅਤੇ ਇਸ ਦੇ ਪੱਤੇ ਭੋਜਨ ਨੂੰ ਠੀਕ ਢੰਗ ਨਾਲ ਪਚਾਉਣ ‘ਚ ਮਦਦ ਕਰਦੇ ਹਨ। ਉਂਝ ਤਾਂ ਮੂਲੀ ਦੇ ਪਰੋਠੇ, ਰਾਇਤਾ, ਤਰਕਾਰੀ, ਆਚਾਰ ਅਤੇ ਭੁਜੀਆ ਵਰਗੇ ਹੋਰ ਸੁਆਦੀ ਪਕਵਾਨ ਬਣਦੇ ਹਨ ਪਰ ਰੋਜ਼ਾਨਾ ਇਕ ਮੂਲੀ ਖਾਣ ਨਾਲ ਵਿਅਕਤੀ ਹੋਰ ਬੀਮਾਰੀਆਂ ‘ਤੋਂ ਮੁਕਤ ਰਹਿ ਸਕਦਾ ਹੈ।
ਮੂਲੀ ‘ਚ ਪ੍ਰੋਟੀਨ, ਕੈਲਸ਼ੀਅਮ, ਗੰਧਕ, ਆਇਓਡੀਨ ਅਤੇ ਆਇਰਨ ਤੱਤ ਪੂਰੀ ਮਾਤਰਾ ‘ਚ ਉਪਲਬਧ ਹੁੰਦੇ ਹਨ। ਇਸ ‘ਚ ਸੋਡੀਅਮ, ਫਾਸਫੋਰਸ, ਕਲੋਰੀਨ ਅਤੇ ਮੈਗਨੀਸ਼ੀਅਮ ਵੀ ਹੈ | ਮੂਲੀ ਵਿਟਾਮਿਨ ‘ਏ’ ਦਾ ਖ਼ਜ਼ਾਨਾ ਹੈ। ਵਿਟਾਮਿਨ ‘ਵੀ’ ਅਤੇ ‘ਸੀ’ ਇਸ ਨਾਲ ਪ੍ਰਾਪਤ ਹੁੰਦੇ ਹਨ। ਅਸੀਂ ਜਿਸ ਨੂੰ ਮੂਲੀ ਦੇ ਰੂਪ ‘ਚ ਜਾਣਦੇ ਹਾਂ, ਉਹ ਧਰਤੀ ਦੇ ਹੇਠਾਂ ਬੂਟੇ ਮਦੀ ਜੜ੍ਹ ਹੁੰਦੀ ਹੈ। ਧਰਤੀ ਦੇ ਉੱਪਰ ਰਹਿਣ ਵਾਲੇ ਪੱਤੇ ਮੂਲੀ ਤੋਂ ਵੀ ਵੱਧ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਅਸੀਂ ਮੂਲੀ ਨੂੰ ਖਾ ਕੇ ਉਸ ਦੇ ਪੱਤਿਆਂ ਨੂੰ ਸੁੱਟ ਦਿੰਦੇ ਹਾਂ, ਇਹ ਗਲਤ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੂਲੀ ਦੇ ਬੂਟੇ ‘ਚ ਆਉਣ ਵਾਲੀਆਂ ਫਲੀਆਂ-ਮੈਗਰਾ ਵੀ ਸਾਮਾਨ ਰੂਪ ਨਾਲ ਅਤੇ ਸਿਹਤਮੰਦ ਹਨ।
ਬਦਹਜ਼ਮੀ ਲਈ ਤਾਂ ਮੂਲੀ ਦਾ ਖਾਸ ਮਹੱਤਵ ਹੈ। ਸਲਾਦ ‘ਚ ਇਸ ਦਾ ਸੇਵਨ ਕਰਨ ਨਾਲ ਤਾਂ ਬਦਹਜ਼ਮੀ ਹੋਵੇਗੀ ਹੀ ਨਹੀਂ ਅਤੇ ਜੇਕਰ ਹੋਵੇਗੀ ਤਾਂ ਠੀਕ ਹੋ ਜਾਵੇਗੀ। ਨਮਕ ਦਾ ਮਿਸ਼ਰਣ ਕਰਨ ਨਾਲ ਸਲਾਦ ਦਾ ਟੈਸਟ ਦੁੱਗਣਾ ਹੋ ਜਾਂਦਾ ਹੈ। ਪੱਕੇ ਟਮਾਟਰ, ਮੂਲੀ ਅਤੇ ਕਕੜੀ ਦਾ ਮਿਸ਼ਰਤ, ਸਲਾਦ ਸੁਆਦੀ, ਪਾਚਕ ਅਤੇ ਪੋਸ਼ਟਿਕ ਹੁੰਦਾ ਹੈ। ਹੋਰ ਢੰਗ ਦੇ ਉਦਰ ਦੇ ਰੋਗ ਅਤੇ ਉਸ ਦੇ ਕਸ਼ਟਾਂ ਤੋਂ ਜੇਕਰ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਚਟਪਟੇ, ਜਾਇਕੇਦਾਰ ਆਕਰਸ਼ਕ ਮੂਲੀਯੁਕਤ ਸਲਾਦ ਨੂੰ ਅਪਣਾਓ। ਆਪਣੇ ਦੇਸ਼ ਦੀ ਮਿੱਟੀ ਚ ਉਂਗੀਆਂ ਕੁਦਰਤੀ ਚੀਜ਼ਾਂ ਨੂੰ ਅਪਣਾਓ ਅਤੇ ਫਿਰ ਉਨ੍ਹਾਂ ਦੇ ਚਮਤਕਾਰਾਂ ਦਾ ਪ੍ਰਭਾਵ ਦੇਖੋ।
* ਮੂਲੀ ਦਾ ਰਸ ਅਤੇ ਗਾਂ ਦਾ ਘਿਓ ਦੋ-ਦੋ ਤੋਲਾ ਮਿਲਾ ਕੇ ਚੱਟਣ ਨਾਲ ਬਵਾਸੀਰ ‘ਚ ਲਾਭ ਹੁੰਦਾ ਹੈ।
* ਮੂਲੀ ਨੂੰ ਪੀਸ ਕੇ ਇਸ ਦੇ ਗੁੱਦੇ ਨੂੰ ਬਵਾਸੀਰ (ਬਾਦੀ) ਦੇ ਮੱਸੇ ‘ਤੇ ਰੱਖ ਕੇ ਕੱਪੜੇ ਨਾਲ ਕੱਸ ਕੇ ਬੰਨ੍ਹ ਲਓ ਅਤੇ ਥੋੜ੍ਹੀ ਦੇਰ ਬਾਅਦ ਕੱਪੜਾ ਗਰਮ ਕਰਕੇ ਇਸ ਤੇ ਸੇਕੋ।
*ਮੂਲੀ ਦੇ ਬੀਜ ਚਾਰ ਚੱਮਚ ਮਾਤਰ ਚ ਲੈ ਕੇ ਦੋ ਕੱਪ ਪਾਣੀ ਚ ਪਾ ਕੇ ਉਬਾਲੋ।ਜਦੋਂ ਅੱਧਾ ਕੱਪ ਬਚੇ ਤਾਂ ਉਤਾਰ ਕੇ ਛਾਣ ਲਓ ਅਤੇ ਪੀ ਜਾਓ। ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਖੁਰ ਕੇ ਨਿਕਲ ਜਾਂਦੀ ਹੈ।
*ਬਦਹਜ਼ਮੀ ਨੂੰ ਦੂਰ ਕਰਨ ਲਈ ਤਾਜੀ਼ ਅਤੇ ਨਰਮ ਮੂਲੀ ਦੇ ਟੁਕੜੇ ਪੀਸੀ ਹੋਈ ਮਿਸ਼ਰੀ ਨਾਲ ਖਾਣ ‘ਤੇ ਲਾਭ ਹੁੰਦਾ ਹੈ।
*ਪੀਲੀਆ ਅਤੇ ਮਿਹਦੇ ਦੇ ਰੋਗਾਂ ‘ਚ ਕੱਚੀ ਮੂਲੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦੀ ਹੈ।
* ਮੂਲੀ ਨਾਲ ਢਿੱਡ ਦੇ ਕੀੜੇ ਨਸ਼ਟ ਹੋ ਜਾਂਦੇ ਹਨ ਅਤੇ ਇਹ ਢਿੱਡ ਦੇ ਜਖਮ ਨੂੰ ਠੀਕ ਕਰਦੀ ਹੈ।
*ਪੀਲੀਆ ਰੋਗ ‘ਚ ਵੀ ਮੂਲੀ ਲਾਭ ਪਹੁੰਚਾਉਂਦੀ ਹੈ।
* ਮਨੁੱਖ ਨੂੰ ਮੋਟਾਪਾ ਹੋਰ ਬੀਮਾਰੀਆਂ ਦੀ ਜੜ੍ਹ ਹੈ। ਇਸ ਤੋਂ ਬਚਣ ਲਈ ਮੂਲੀ ਬਹੁਤ ਲਾਭਦਾਇਕ ਹੈ। ਇਸ ਦੇ ਰਸ ‘ਚ ਥੋੜ੍ਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ।
*ਵਿਟਾਮਿਨ ‘ਏ’ ਪੂਰੀ ਮਾਤਰਾ ‘ਚ ਹੋਣ ਨਾਲ ਮੂਲੀ ਦਾ ਰਸ ਅੱਖਾਂ ਦੀ
ਨਜ਼ਰ ਵਧਾਉਣ ‘ਚ ਸਹਾਇਕ ਹੁੰਦਾ ਹੈ।
* ਇਕ ਕੱਪ ਮੂਲੀ ਦੇ ਰਸ ‘ਚ ਇਕ ਚੱਮਚ ਅਦਰਕ ਦਾ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਰੋਜ਼ਾਨਾ ਸੇਵਨ ਕਰਨ ਨਾਲ ਭੁੱਖ ਵਧਦੀ ਹੈ ਅਤੇ ਢਿੱਡ ਸਬੰਧੀ ਸਾਰੀਆਂ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ।

















































