ਗੀਤਾਂ ਰਾਹੀਂ ਨਸ਼ਿਆਂ ਖਿਲਾਫ਼ ਕੀਤਾ ਜਾਗਰੂਕ, 100 ਵਲੰਟੀਅਰ ਕਲੱਬਾਂ ਦੇ ਬੈਨਰ ਲੈ ਕੇ ਪਹੁੰਚੇ

ਜਲੰਧਰ, 23 ਸਤੰਬਰ : ਯੁਵਕ ਸੇਵਾਵਾਂ ਵਿਭਾਗ ਜਲੰਧਰ ਵੱਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਗੀਤਾ ਰਾਹੀਂ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਈ ਗਈ।
ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ 100 ਦੇ ਕਰੀਬ ਵਲੰਟੀਅਰ ਆਪੋ-ਆਪਣੇ ਰੈੱਡ-ਰਿਬਨ ਕਲੱਬਾਂ ਦੇ ਬੈਨਰ ਲੈ ਕੇ ਪਹੁੰਚੇ। ਗਾਇਕ ਜਿਰਾਜ ਅਤੇ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਰਵੀ ਦਾਰਾ ਨੇ ਆਪਣੇ ਨਸ਼ਾ ਵਿਰੋਧੀ ਗੀਤਾ ਰਾਹੀਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕੀਤਾ। ਡੀ.ਏ.ਵੀ. ਕਾਲਜ ਜਲੰਧਰ ਤੋਂ ਕਰਨ ਸੱਭਰਵਾਲ ਨੇ ਵੀ ਲੋਕਾਂ ਨੂੰ ਨਸ਼ਿਆਂ ਖਿਲਾਫ਼ ਪ੍ਰੇਰਿਤ ਕੀਤਾ।
ਮੇਲੇ ਦੌਰਾਨ ਐੱਚ.ਆਈ.ਵੀ. ਏਡਜ਼ ਕੰਟਰੋਲ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਡਾ. ਗੁਰਕਿਰਨ ਸਿੰਘ ਤੇ ਸਿਵਲ ਹਸਪਤਾਲ ਜਲੰਧਰ ਤੋਂ ਮੈਡਮ ਈਸ਼ਾ ਨੇ ਬਤੌਰ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪ੍ਰੋਫੈਸਰ ਸਤਪਾਲ ਸੋਈ, ਲੈਕਚਰਾਰ ਸੁਖਵਿੰਦਰ ਕੁਮਾਰ,ਪ੍ਰੋਫੈਸਰ ਰੇਖਾ, ਡੀ.ਏ.ਵੀ. ਕਾਲਜ ਜਲੰਧਰ ਤੋਂ  ਪ੍ਰੋ. ਰੂਬੀ, ਮੈਡਮ ਗੁਰਜੀਤ, ਲੈਕਚਰਾਰ ਹਰਿੰਦਰ, ਐੱਮ.ਜੀ.ਐੱਨ ਤੋਂ ਮੈਡਮ ਪਰੁਚੀ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top