Click on the Edit Content button to edit/add the content.

ਪੰਜਾਬ ਬੰਦ ਦੇ ਸਮਰਥਨ ਵਿੱਚ ਰਜਿੰਦਰ ਬੇਰੀ ਨੇ ਚੁਗਿੱਟੀ ਬਾਈਪਾਸ ਧਰਨੇ ‘ਚ ਕੀਤੀ ਸ਼ਿਰਕਤ

ਅੱਜ ਪੰਜਾਬ ਬੰਦ ਨੂੰ ਸਮਰਥਨ ਕਰਦਿਆ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਜਲੰਧਰ ਸੈਂਟਰਲ ਤੋ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਚੁਗਿੱਟੀ ਬਾਈਪਾਸ ਦੇ ਲਗਾਏ ਗਏ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆ ਰਾਜਿੰਦਰ ਬੇਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਬਰਨਾਲਾ ਵਿਖੇ ਹੋਏ ਇਸ ਘਟਨਾਕ੍ਰਮ ਦੀ ਪੁਰਜ਼ੋਰ ਨਿੰਦਾ ਕਰਦੀ ਹੈ ਅਤੇ ਜਿਸ ਤਰ੍ਹਾਂ ਸਫਾਈ ਸੇਵਕਾਂ ਉਪਰ ਲਾਠੀਚਾਰਜ ਕੀਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਹੈ। ਸਰਕਾਰ ਬਣਨ ਤੋ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਸਟੇਜ ਉਪਰੋ ਵਡੇ ਵਡੇ ਭਾਸ਼ਣ ਦਿੰਦੇ ਸਨ ਕਿ ਪਿਛਲੀ ਸਰਕਾਰਾਂ ਠੀਕ ਕੰਮ ਨਹੀ ਕੀਤਾ ਪਰ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਧਰਨਿਆ ਤੇ ਬੈਠੇ ਹਨ, ਉਨਾਂ ਦੀ ਮੰਗਾਂ ਸੁਣਨ ਦੀ ਬਜਾਏ ਲਾਠੀਚਾਰਜ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਬਰਨਾਲਾ ਵਿਖੇ ਹੋਏ ਇਸ ਘਟਨਾਕ੍ਰਮ ਤੇ ਸਰਕਾਰ ਜਲਦ ਤੋ ਜਲਦ ਬਣਦੀ ਕਾਰਵਾਈ ਕਰੇ ਨਹੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Table of Contents

Scroll to Top