ਜਲੰਧਰ (ਪਰਮਜੀਤ ਸਾਬੀ) – ਚੌਥੀ ਵਾਰ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਣਨ ਤੇ ਮਾਂ ਬਗਲਾਮੁਖੀ ਦਰਬਾਰ ਅਤੇ ਮਾਂ ਚਿੰਤਪੂਰਨੀ ਦਰਬਾਰ ਦੇ ਦਰਸ਼ਨ ਕੀਤੇ ਅਤੇ ਸਾਰਿਆ ਦੀ ਮੰਗਲ ਕਾਮਨਾ ਦੀ ਅਰਦਾਸ ਕੀਤੀ । ਰਾਜਿੰਦਰ ਬੇਰੀ ਨੇ ਕਿਹਾ ਕਿ ਮਾਤਾ ਰਾਣੀ ਦੇ ਦਰਬਾਰ ਤੋ ਜੋ ਸੱਚੀ ਸ਼ਰਧਾ ਨਾਲ ਜੋ ਵੀ ਮੰਗਦਾ ਹੈ, ਮਾਤਾ ਰਾਣੀ ਉਸਦੀ ਝੋਲੀ ਜਰੂਰ ਭਰਦੀ ਹੈ । ਇਸ ਮੌਕੇ ਤੇ ਕਰਨ ਸੁਮਨ, ਕਪਿਲ ਦੇਵ, ਰਾਜੇਸ਼ ਜਿੰਦਲ, ਮੁਨੀਸ਼ ਪਾਹਵਾ, ਜਤਿੰਦਰ ਭਗਤ, ਰੋਕੀ ਚੱਢਾ ਮੌਜੂਦ ਸਨ।


















































