ਸ਼੍ਰੀ ਸੁਰੇਂਦਰ ਲਾਂਬਾ, ਆਈ. ਪੀ. ਐਸ., ਐਸ. ਐਸ. ਪੀ.,ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਬਾਹੀਆਂ,ਪੀ.ਪੀ.ਐਸ. ਐਸ.ਪੀ.ਇਨਵੇਸ਼ਟੀਗੇਸ਼ਨ (ਨੋਡਲ ਅਫਸਰ, ਸਾਈਬਰ ਸੈਲ) ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਆਮ ਲੋਕਾਂ ਦੇ ਗੁੰਮ (ਸਾਇਰ ਪੋਰਟਲ ਪਰ ਦਰਜ) ਹੋਏ 58 ਮੋਬਾਇਨ ਫੋਨਾਂ ਨੂੰ ਰਿਕਵਰ ਕਰਕੇ ਉਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ।

ਇਸ ਤੋਂ ਇਲਾਵਾ ਉਨਾਂ ਇਹ ਵੀ ਦਸਿਆ ਕਿ ਸਾਈਬਰ ਸੈਲ, ਹੁਸਿਆਰਪੁਰ ਵਲੋਂ ਇਸ ਸਾਲ ਪਿਛਲੇ 4 ਮਹੀਨਿਆਂ ਵਿਚ 17 ਲੋਕਾਂ ਨਾਲ ਹੋਏ ਫਰਾਡ ਦੀ ਕੁੱਲ ਰਕਮ Rs. 20,33,692/- ਵੀ ਰਿਫੰਡ ਕਰਵਾਕੇ ਉਨ੍ਹਾਂ ਦੇ ਅਸਲੀ ਵਾਰਸਾਂ ਨੂੰ ਦਿਲਵਾਈ ।



ਇਸ ਤੋਂ ਇਲਾਵਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਐਸ.ਐਸ.ਪੀ. ਹੁਸ਼ਿਆਰਪੁਰ ਜੀ ਨੇ ਜਾਣਕਾਰੀ ਦਿਤੀ ਕਿ ਭਾਰਤ ਸਰਕਾਰ ਵਲੋਂ ਹੁਣ ਗੁੰਮ ਹੋਏ ਮੋਬਾਇਲ ਫੋਨਾ ਲਈ ਇਕ ਵੈਬ ਸਾਈਟ/ਪੋਰਟਲ https://www.ceir.gov.in ਜਾਰੀ ਕੀਤਾ ਹੈ।

ਜਿਸ ਵਿੱਚ ਆਮ ਲੋਕ ਵੀ ਖੁੱਦ ਆਪਣੇ ਗੁੰਮ ਹੋਏ ਮੋਬਾਇਲ ਫੋਨਾ ਦੀ ਜਾਣਕਾਰੀ ਭਰਕੇ ਅਪਣੇ ਮੋਬਾਇਲ ਫੋਨ ਨੂੰ ਬਲਾਕ ਕਰਵਾ ਸਕਦੇ ਹਨ ਅਤੇ ਇਸ ਦੇ ਨਾਲ ਨਾਲ ਹੀ ਆਮ ਲੋਕ ਹੁਣ ਥਾਣੇ ਲੈਵਲ ਤੇ ਆਪਣੀ ਪਹੁੰਚ ਕਰਕੇ ਅਪਣੀ ਦਰਖਾਸਤ ਦੇ ਕੇ ਇਸ ਪੋਰਟਲ ਵਿਚ ਆਪਣੇ ਗੁੰਮ ਹੋਏ ਮੋਬਾਇਲ ਫੋਨ ਦੀ ਜਾਣਕਾਰੀ ਭਰਵਾ ਸਕਦੇ ਹਨ।

ਇਸ ਸੰਬਧੀ ਸਾਰੇ ਐਸ.ਐਚ.ਓਜ਼. ਅਤੇ ਇੰਚਾਰਜ ਸਾਂਝ ਕੇਂਦਰਾਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਨੇ ਇਹ ਵੀ ਦਸਿਆ ਕਿ ਅਗਰ ਕਿਸੇ ਮੋਬਾਇਲ ਵਿਕਰੇਤਾ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਕੋਈ ਮੋਬਾਇਲ ਫੋਨ ਖਰੀਦਣਾ ਹੈ ਤਾਂ ਉਹ ਮੋਬਾਇਲ ਫੋਨ ਨੂੰ ਪੂਰੀ ਤਰਾਂ ਵੇਰੀਫਾਈ ਕਰਕੇ ਹੀ ਖਰੀਦੇ, ਚੋਰੀ ਕੀਤਾ ਹੋਇਆ ਜਾਂ ਗੁੰਮ ਹੋਇਆ ਮੋਬਾਇਲ ਫੋਨ ਖਰੀਦਣ ਜਾਂ ਵੇਚਣ ਪਰ ਸਖਤ ਕਾਰਵਾਈ ਕੀਤੀ ਜਾਵੇਗੀ।


















































