26 ਜਨਵਰੀ (ਗਣਤੰਤਰ ਦਿਵਸ) ਬਹੁਜਨ ਸਮਾਜ ਦੀ ਅਸਲੀ ਆਜ਼ਾਦੀ ਦਾ ਦਿਨ

ਜਲੰਧਰ (ਪਰਮਜੀਤ ਸਾਬੀ) – ਭਾਰਤੀ ਸੰਵਿਧਾਨ ਦੇ ਜ਼ਰੀਏ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ 26 ਜਨਵਰੀ,1950 ਤੋਂ ਪਹਿਲਾਂ ਵਾਲੀ ਸਾਰੀ ਗ਼ੁਲਾਮ ਮਨੂੰਵਾਦੀ ਵਿਵਸਥਾ ਨੂੰ ਤਹਿਸ ਨਹਿਸ ਕਰਕੇ ਬੁੱਧ,ਨਾਨਕ,ਕਬੀਰ,ਰਵਿਦਾਸ ਜਿਹੇ ਮਹਾਨ ਰਹਿਬਰਾਂ ਦੀ ਸੋਚ ਵਾਲੇ ਮਾਨਵਤਾਵਾਦ ਤੇ ਅਧਾਰਿਤ ਸਮਾਜ ਸਿਰਜਣ ਲਈ ਨੀਂਹ ਪੱਥਰ ਰੱਖ ਦਿੱਤਾ।26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ,ਜਿਸਦਾ ਅਰਥ ਹੈ ਕਿ ਸਟੇਟ ਵਿਚ ਲੋਕ ਸਭ ਤੋਂ ਵੱਡੀ ਸ਼ਕਤੀ ਨੇ ਤੇ ਉਹਨਾਂ ਵਲੋਂ ਪ੍ਰਬੰਧ ਨੂੰ ਚਲਾਉਣ ਲਈ ਪ੍ਰਤੀਨਿਧੀ ਚੁਣੇ ਜਾਂਦੇ ਨੇ ਤੇ ਉਹਨਾਂ ਵਲੋਂ ਰਾਸ਼ਟਰਪਤੀ ਚੁਣਿਆ ਜਾਂਦਾ ਹੈ।ਬਾਬਾ ਸਾਹਿਬ ਨੇ ਜਨਮ ਤੇ ਅਧਾਰਿਤ ਊਚ ਨੀਚ ਨੂੰ ਖ਼ਤਮ ਕਰਕੇ ਇਕ ਵਿਅਕਤੀ,ਇਕ ਵੋਟ,ਇਕ ਵੈਲਊ ਦਾ ਸਿਧਾਂਤ ਕਾਇਮ ਕੀਤਾ।ਪਰ ਸਮੇਂ ਸਮੇਂ ਤੇ ਸਰਕਾਰਾਂ ਨੇ ਸਮਾਨਤਾ ਦੇ ਸਿਧਾਂਤ ਇਸ ਗ੍ਰੰਥ ਨੂੰ ਜਾਂ ਤਾਂ ਬਾਈਪਾਸ ਕਰਨ ਦੀ ਜਾਂ ਨਿਰਸਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਅੱਜ ਰਜਨੀਤਿਕ ਸਮਾਨਤਾ ਵੀ ਖਤਰੇ ਵਿਚ ਆ ਰਹੀ ਹੈ ਜਦਕਿ ਅਸੀਂ ਹਜੇ ਤੱਕ ਸਮਾਜਿਕ ਸਮਾਨਤਾ ਹਾਸਿਲ ਨਹੀਂ ਕੀਤੀ ਜਿਸਦਾ ਸੁਪਨਾ ਬਾਬਾ ਸਾਹਿਬ ਨੇ ਲਿਆ ਸੀ।ਆਓ ਸਾਥੀਓ ਮਹਾਪੁਰਸ਼ਾਂ ਦੀ ਸੋਚ ਨੂੰ ਜਾਣੀਏ ਤੇ ਸੰਵਿਧਾਨ ਦੇ ਮੂਲ ਨੂੰ ਦੇਸ਼ ਵਿਚ ਸਥਾਪਿਤ ਕਰਨ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈਏ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦੀ,ਸਮਾਨਤਾ,ਭਾਈਚਾਰਾ ਤੇ ਨਿਆਂ ਤੇ ਆਧਾਰਿਤ ਸਮਾਜ ਦਾ ਅਨੰਦ ਮਾਣ ਸਕਣ।
ਜੈ ਭੀਮ।

Leave a Comment

Your email address will not be published. Required fields are marked *

Scroll to Top