ਗਣਤੰਤਰ ਦਿਵਸ ; ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਟ ਪਾਸਟ

ਜਲੰਧਰ, 26 ਜਨਵਰੀ : 77ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਦੌਰਾਨ ਪਰੇਡ ਕਮਾਂਡਰ ਅਸ਼ੋਕ ਮੀਨਾ ਆਈ.ਪੀ.ਐਸ.ਦੀ ਅਗਵਾਈ ਵਿੱਚ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਸ਼ਾਨਦਾਰ ਮਾਰਚ ਪਾਸਟ ਦੌਰਾਨ ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਇੰਸਪੈਕਟਰ ਪੰਜਾਬ ਸਿੰਘ, ਪੰਜਾਬ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ. ਸੰਤੋਸ਼ ਕੁਮਾਰ, ਪੰਜਾਬ ਪੁਲਿਸ (ਮਹਿਲਾ ਵਿੰਗ) ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ. ਸੰਦੀਪ ਕੌਰ, ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਐਸ.ਆਈ.ਚਮਨ ਲਾਲ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕਿਆਂ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਚੇਤਨ ਪਾਸੀ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਕੋਮਲ, ਲਾਇਲਪੁਰ ਖਾਲਸਾ ਸਕੂਲ ( ਲੜਕੇ) ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਹੈਵਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਸਕੂਲ ਦੀ ਗਰਲਜ਼ ਗਾਈਡਜ਼ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਅਨਾਮਿਕਾ, ਡੀ.ਐਸ.ਐਸ.ਡੀ. ਸਕੂਲ ਦੇ ਸਕਾਊਟਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਰਿੱਕੀ ਯਾਦਵ, ਲਾਇਲਪੁਰ ਖਾਲਸਾ ਸਕੂਲ (ਲੜਕੀਆਂ) ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਰਾਗਿਨੀ ਅਤੇ ਸੀ.ਆਰ.ਪੀ.ਐਫ. ਦੇ ਬੈਂਡ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ. ਹੇਮ ਰਾਜ ਵਲੋਂ ਕੀਤੀ ਗਈ।

Leave a Comment

Your email address will not be published. Required fields are marked *

Scroll to Top