ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਖ਼ਿਲਾਫ਼ ਪਾਈ ਵੀਡੀਓ ‘ਤੇ ਪਿੰਡ ਹਿਯਾਤਪੁਰ ਵਾਸੀਆਂ ਵੱਲੋਂ ਤਿੱਖੀ ਨਿਖੇਦੀ

ਹੁਸ਼ਿਆਰਪੁਰ- ਅੱਜ ਮਿਤੀ 10 ਅਪ੍ਰੈਲ 2026 ਪੰਚਾਇਤ ਹਿਯਾਤਪੁਰ ਦੇ ਸਰਪੰਚ ਅਤੇ ਸਮੂਹ ਨਗਰ ਨਿਵਾਸੀਆਂ ਦੀ ਹੰਗਾਮੀ ਮੀਟਿੰਗ ਸਰਦਾਰ ਬਲਦੇਵ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਅੜਿਕਾ ਪਾਉਣ ਵਾਲੇ ਜੈਲਦਾਰ ਇਨੋਵੇਸ਼ਨ ਵੱਲੋਂ ਹਰਦੀਪ ਸਿੰਘ ਮੁੰਡੀਆ ਕੈਬਨਿਟ ਮੰਤਰੀ ਤੇ ਲਗਾਏ ਝੂਠੇ ਇਲਜਾਮਾਂ ਦਾ ਵਿਰੋਧ ਕੀਤਾ ਗਿਆ। ਮੰਤਰੀ ਜੀ ਨੇ ਪਿੰਡ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਕੱਲ ਮਿਤੀ 9 ਅਪ੍ਰੈਲ 2026 ਨੂੰ ਹਰਦੀਪ ਸਿੰਘ ਮੁੰਡੀਆ ਨੂੰ ਪੰਚਾਇਤ ਮਿਲਣ ਗਈ। ਉਹਨਾਂ ਨਾਲ ਪਿੰਡ ਦੇ ਵਿਕਾਸ ਦੀ ਚਰਚਾ ਕੀਤੀ ਗਈ ਅਤੇ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਲਈ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਪਰ ਸਾਡੇ ਪਿੰਡ ਦੇ ਜੈਲਦਾਰ ਇਨੋਵੇਸ਼ਨ ਦੇ ਮਾਲਕ ਮਲਕੀਤ ਸਿੰਘ ਅਤੇ ਗੁਰਮੀਤ ਸਿੰਘ, ਜੋ ਪੰਚਾਇਤ ਦੀ ਜਮੀਨ ਅਤੇ ਸੀਵਰੇਜ ਪਲਾਟ ਲਈ ਛੱਡੀ ਗਈ ਸੀ ਉਸ ਤੇ ਕਬਜ਼ਾ ਕਰ ਲਿਆ। ਮੰਤਰੀ ਸਾਹਿਬ ਨੇ ਫੋਨ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਲੋਕਾਂ ਨੇ ਮੰਤਰੀ ਜੀ ਨਾਲ ਹੋਈ ਗੱਲਬਾਤ ਦੀ ਵੀਡੀਓ ਬਣਾ ਕੇ ਉਸ ਨੂੰ ਤੋੜ ਮਰੋੜ ਕੇ ਸੋਸ਼ਲ ਮੀਡੀਆ ਤੇ ਪੇਸ਼ ਕੀਤਾ ਜੋ ਕਿ ਸਰਾਸਾਰ ਗਲਤ ਹੈ। ਅੱਜ ਸਮੂਹ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਝੂਠੀ ਵੀਡੀਓ ਦੀ ਨਿਖੇਧੀ ਕੀਤੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ। ਜੈਲਦਾਰ ਇਨੋਵੇਸ਼ਨ ਵੱਲੋਂ ਪਿੰਡ ਵਿੱਚ ਕੀਤੇ ਆਪਣੇ ਕੰਮਾਂ ਨਾਲ ਸੜਕਾਂ ਨਾਲੀਆਂ ਅਤੇ ਹੋਰ ਸਰਕਾਰ ਸਮਿਤੀ ਦਾ ਬਹੁਤ ਨੁਕਸਾਨ ਪਹੁੰਚਾਇਆ ਹੈ। ਸਮੂਹ ਨਗਰ ਨਿਵਾਸੀ ਜੈਲਦਾਰ ਇਨੋਵੇਸ਼ਨ ਵੱਲੋਂ ਪਾਈ ਵੀਡੀਓ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ ਅਤੇ ਮੰਤਰੀ ਦੇ ਲਾਏ ਇਲਜਾਮ ਬੇਬੁਨਿਆਦ ਹਨ।

Leave a Comment

Your email address will not be published. Required fields are marked *

Scroll to Top