ਜਲੰਧਰ (ਪਰਮਜੀਤ ਸਾਬੀ) – ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ 1000 ਰੁਪਏ ਮਹੀਨਾ ਜੋ ਪੰਜਾਬ ਦੀਆਂ ਔਰਤਾਂ ਨੂੰ ਦੇਣ ਦਾ ਅੱਜ ਦੇ ਬਜਟ ਵਿੱਚ ਐਲਾਨ ਕੀਤਾ ਹੈ , ਉਹ ਸਿਰਫ਼ ਐਲਾਨ ਹੀ ਹੈ । ਇਹ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 2022 ਦੀਆਂ ਚੋਣਾਂ ਤੋ ਪਹਿਲਾਂ ਵੀ ਕਿਹਾ ਸੀ ਕਿ ਮਾਰਚ 2022 ਵਿੱਚ ਸਰਕਾਰ ਬਣਦਿਆ ਹੀ ਅਪ੍ਰੈਲ ਵਿੱਚ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ਵਿੱਚ ਆਉਣ ਲੱਗ ਪਵੇਗਾ । ਹਾਲੇ ਵੀ ਸਿਰਫ਼ ਡਾਟਾ ਇਕੱਠਾਂ ਕਰਨ ਲਈ ਫਾਰਮ ਹੀ ਆਉਣਗੇ ਪੈਸਾ ਕੋਈ ਨਹੀ ਆਉਣਾ । ਇਸੇ ਤਰਾਂ ਨਾਲ ਪਹਿਲਾ ਮੁਹੱਲਾ ਕਲੀਨਿਕ ਫੇਲ ਹੋਏ, ਉਸ ਤੋ ਬਾਅਦ ਹੁਣ ਸਿਹਤ ਬੀਮਾ ਯੋਜਨਾ 10 ਲੱਖ ਵਾਲਾ ਕਾਰਡ ਵੀ ਫ਼ੇਲ ਹੋ ਗਿਆ । ਕਿਸੇ ਹਸਪਤਾਲ ਵਿੱਚ ਵੀ ਇਹ ਕਾਰਡ ਨਹੀ ਚਲ ਰਿਹਾ ਹੈ, ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਲਾਰਿਆ ਦੀ ਸਰਕਾਰ ਹੈ, ਪੰਜਾਬ ਦੇ ਕਿਸੇ ਵੀ ਵਰਗ ਨਾਲ ਕੀਤਾ ਹੋਇਆ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ । ਸਾਡੀ ਆਪ ਦੇ ਆਗੂਆਂ ਨੂੰ ਸਲਾਹ ਹੈ ਕਿ ਢੋਲ ਵਜਾਓ, ਲੱਡੂ ਵੰਡੋ ਪਰ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਪੰਜਾਬ ਦੀ ਹਰ ਇਕ ਮਹਿਲਾ ਦੇ ਖਾਤੇ ਵੀ 48000 ਰੁਪਏ ਪਵਾਓ ਜੋ ਤੁਸੀਂ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ।

















































