ਸਮਰਾਲਾ:-ਸਮਰਾਲਾ ਦੇ ਪਿੰਡ ਮੁਸਕਾਬਾਦ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੇਜ਼ ਕਰ ਦਿੱਤਾ ਹੈ। ਪਿੰਡਾਂ ਦੇ ਲੋਕਾਂ ਨੇ ਚੰਡੀਗੜ੍ਹ ਲੁਧਿਆਣਾ ਚ ਇਕੱਠੇ ਹੋ ਕੇ ਧਰਨਾ ਲਾ ਦਿੱਤਾ।ਇਧਰ ਉਧਰ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡਾ ਦੇ ਲੋਕਾਂ ਦਾ ਕਹਿਣਾ ਹੈ ਕਿ, ਪਲਾਂਟ ਦੇ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆ ਤੇ ਪ੍ਰਦੂਸ਼ਣ ਬਹੁਤ ਵੱਧ ਜਾਵੇਗਾ। ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਤੁਸੀਂ ਵੀ ਦੇ ਉਧਰ ਜਾ ਰਹੇ ਹੋ, ਤਾਂ ਤੁਸੀਂ ਵੀ ਮੁਸ਼ਕਲ ਚ ਫਸ ਸਕਦੇ ਹੋ।
ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਪਲਾਂਟ ਬਣਨ ਨਾਲ ਇਲਾਕੇ ਵਿੱਚ ਪ੍ਰਦੂਸ਼ਣ ਫ਼ੈਲਣ ਦਾ ਡਰ ਰਹੇਗਾ। ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੋਈ ਵੀ ਕੀਮਤ ਤੇ ਪਲਾਂਟ ਨਹੀਂ ਲੱਗਣ ਦੇਣਗੇ। ਸਰਕਾਰ ਤਰੱਕੀ ਕਰਨਾ ਚਾਹੁੰਦੀ, ਤਾਂ ਉਦਯੋਗਿਕ ਖੇਤਰ ਚ ਅਜਿਹੇ ਪਲਾਂਟ ਲਾਏ ਜਾਣ। ਲੋਕਾਂ ਨੂੰ ਮਾਰਨ ਦੀ ਨੀਤੀ ਹੈ।
ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ, ਪੱਕੇ ਤੌਰ ਤੇ ਮੋਰਚਾ ਲਗਾਇਆ ਜਾਵੇਗਾ। ਪਲਾਂਟ ਦਾ ਕੰਮ ਬੰਦ ਕਰਾਉਣਾ ਚਾਹੀਦਾ। ਨਿਰਮਲ ਸਿੰਘ ਨੇ ਵੀ ਪਲਾਂਟ ਲਗਾਉਣ ਦਾ ਵਿਰੋਧ ਕੀਤਾ।

















































