ਫੁੱਟਬਾਲ ਅੰਡਰ-17 (ਲੜਕੇ) ਮੁਕਾਬਲੇ ’ਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਨੇ ਮਾਰੀ ਬਾਜ਼ੀ

ਜਲੰਧਰ, 12 ਸਤੰਬਰ :  ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਬਲਾਕ ਪੱਧਰੀ ਟੂਰਨਾਮੈਂਟ ਦੇ ਦੂਜੇ ਫੇਜ਼ ਦੇ ਅੱਜ ਆਖਰੀ ਦਿਨ ਭੋਗਪੁਰ, ਜਲੰਧਰ ਪੱਛਮੀ, ਫਿਲੌਰ ਅਤੇ ਆਦਮਪੁਰ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਐਸ.ਡੀ.ਐਮ. ਫਿਲੌਰ ਅਮਨਪਾਲ ਸਿੰਘ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਖੇਡਾਂ ਨਾਲ ਜੋੜਨ ਦਾ ਅਗਾਂਹਵਧੂ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਪੰਜਾਬ ਵਿੱਚ ਇਕ ਅਜਿਹਾ ਮਹੌਲ ਪੈਦਾ ਹੋਇਆ ਹੈ, ਜਿਸ ਨਾਲ ਹਰੇਕ ਉਮਰ ਵਰਗ ਦੇ ਖਿਡਾਰੀ ਘਰਾਂ ’ਚੋਂ ਨਿਕਲ ਕੇ ਖੇਡ ਮੈਦਾਨਾਂ ਵਿੱਚ ਨਿੱਤਰੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੋਗਪੁਰ ਬਲਾਕ ਦੇ ਅੰਡਰ-17 ਅਥਲੈਟਿਕਸ (ਲੜਕੇ) 800 ਮੀਟਰ ਈਵੈਂਟ ਵਿਚ ਤਾਨੀਸ਼ ਗੁਰੂ ਨਾਨਕ ਮਿਸ਼ਨ ਡੱਲਾ ਨੇ ਪਹਿਲਾ, ਆਤਮ ਪ੍ਰਕਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਨੇ ਦੂਜਾ ਅਤੇ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਅੰਡਰ -14 (ਲੜਕੇ) 600 ਮੀਟਰ ਵਿਚ ਗਰਨੂਰ ਸਿੰਘ ਗੁਰੂ ਨਾਨਕ ਮਿਸ਼ਨ ਡੱਲਾ ਨੇ ਪਹਿਲਾ, ਐਮ.ਡੀ ਸਾਦਿਕ ਨੇ ਦੂਜਾ ਅਤੇ ਮੋਹਿਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਅੰਡਰ-17 ਡਿਸਕਸ ਥ੍ਰੋ ਈਵੈਂਟ ਵਿੱਚ ਸ਼ੁਸ਼ੋਭਿਤ ਭੱਲਾ ਨੇ ਪਹਿਲਾ, ਪ੍ਰਕਾਸ਼ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜੌਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਅੰਡਰ-14 ਵਿਚੋਂ ਅਭਿਜੀਤ ਸਿੰਘ ਸਿੰਘ ਗੁਰੂ ਨਾਨਕ ਮਿਸ਼ਨ ਡੱਲਾ ਨੇ ਪਹਿਲਾ, ਪ੍ਰਭਨੂਰ ਸਿੰਘ ਨੇ ਦੂਜਾ ਸਥਾਨ ਅਤੇ ਰਾਮ ਕਿਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜਲੰਧਰ ਪੱਛਮੀ ਮੈਨ 50 ਪਲੱਸ 400 ਮੀਟਰ ਦੌੜ ਵਿਚ ਸੁਰਿੰਦਰ ਸਿੰਘ ਨੇ ਪਹਿਲਾ ਅਤੇ ਨਾਨਕ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਵਿਚ ਸੁਰਿੰਦਰ ਸਿੰਘ ਨੇ ਪਹਿਲਾ ਅਤੇ ਨਾਨਕ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਸ਼ਾਟਪੁੱਟ ਈਵੈਂਟ ਵੂਮੈਨ ਵਿਚ ਰਵਿੰਦਰ ਕੌਰ ਪਹਿਲੇ ਅਤੇ ਰਣਜੀਤ ਕੌਰ ਦੂਜੇ ਸਥਾਨ ’ਤੇ ਰਹੀਆਂ।
ਆਦਮਪੁਰ ਬਲਾਕ ਫੁੱਟਬਾਲ ਅੰਡਰ-17 ਲੜਕੇ ਵਿਚ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਡਰੋਲੀ ਖੁਰਦ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ਲਾਂਗ ਜੰਪ ਈਵੈਂਟ ਵਿਚੋਂ ਸੁਸ਼ੀਲ ਡੋਗਰਾ ਨੇ ਪਹਿਲੇ ਅਤੇ ਤਰਸੇਮ ਵਾਹੀ ਦੂਜੇ ਸਥਾਨ ’ਤੇ ਰਹੇ। 100 ਮੀਟਰ ਈਵੈਂਟ ਵਿਚ 41-50 ਉਮਰ ਵਰਗ ਵਿੱਚ ਅੰਕੁਰ ਅਰੋੜਾ ਨੇ ਪਹਿਲਾ, ਸਰਬਜੀਤ ਸਿੰਘ ਨੇ ਦੂਜਾ ਅਤੇ ਜਗਦੀਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫਿਲੌਰ ਬਲਾਕ ਵਿਚ ਅੰਡਰ-17 ਲੜਕੀਆਂ 800 ਮੀਟਰ ਰੇਸ ਵਿਚ ਜੈਸਮੀਨ ਜੇਤੂ ਰਹੀ ਜਦਕਿ ਕਿਰਨ ਸੁਮਨ ਨੇ ਦੂਜਾ ਅਤੇ ਮਨਜਿੰਦਰ ਮਾਓ ਸਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ 800 ਮੀਟਰ ਫਾਈਨਲ ਰੇਸ ਵਿਚ ਗੁਰਬੀਰ ਨੇ ਪਹਿਲਾ ਅਤੇ ਜਿਗਰਜੋਤ ਨੇ ਦੂਜਾ ਅਤੇ ਜਗਜੀਤ ਸਿੰਘ ਬੜਾ ਪਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Comment

Your email address will not be published. Required fields are marked *

Scroll to Top