41 ਵੇ ਖੂਨਦਾਨ ਕੈਂਪ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਕੀਤੀ ਸ਼ਿਰਕਤ ( ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ)

ਜਲੰਧਰ (ਪਰਮਜੀਤ ਸਾਬੀ) – ਬੀਤੇ ਦਿਨੀਂ ਖਾਲਸਾ ਪੰਥ ਨੂੰ ਸਮਰਪਿਤ ਦਸਵੰਧ ਗਰੀਬਾਂ ਲਈ ਐਨ ਜੀ ਓ ਪੰਜਾਬ ਵੱਲੋਂ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਦੇਸ਼ਾਂ ਵਿੱਚ ਬੈਠ ਅਣਥੱਕ ਮਿਹਨਤ ਕਰ ਆਪਣੇ ਦਸਵੰਧ ਰੂਪੀ ਵੱਡੇ ਖ਼ਜ਼ਾਨੇ ਐਨ ਜੀ ਓ ਨੂੰ ਭੇਜ ਇਹ ਸੱਭੇ ਕਾਰਜ ਕਰਵਾਉਣ ਵਾਲੇ ਸਮੂਹ ਐਨ ਆਰ ਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ
41 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬੜੇ ਵੱਡੇ ਉਤਸ਼ਾਹ ਨਾਲ 97 ਵੀਰਾਂ ਭੈਣਾਂ ਦੇ ਆਪਣਾਂ ਬੇਸ਼ਕੀਮਤੀ ਖੂਨਦਾਨ ਕੀਤਾ ਇਸ ਬਲੱਡ ਕੈਂਪ ਦੀ ਸ਼ਾਨੋ ਸ਼ੌਕਤ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਬਤੋਰ ਮੁੱਖ ਮਹਿਮਾਨ ਵਜੋਂ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ,ਡਾ ਸ਼੍ਰੀ ਗੁਰਮੀਤ ਲਾਲ਼ ਜੀ, ਸ਼੍ਰੀ ਪਵਨ ਕੁਮਾਰ ਟੀਨੂੰ ਜੀ, ਸਰਦਾਰ ਸੁਖਵਿੰਦਰ ਸਿੰਘ ਕੋਟਲੀ ਜੀ ਐਮ ਐਲ ਏ ਹਲਕਾ ਆਦਮਪੁਰ ਸਰਪੰਚ ਰਸ਼ਪਾਲ ਸਿੰਘ ਜੀ,ਬੀ ਜੇ ਡੀ ਕਲੱਬ ਆਦਮਪੁਰ ਅਤੇ ਸਾਡੇ ਬਹੁਤ ਹੀ ਅਜ਼ੀਜ਼ ਉਪਕਾਰ ਐਜੂਕੇਸ਼ਨ ਟਰੱਸਟ ਸਰਕਲ ਗੜਸ਼ੰਕਰ ਦੇ ਸਰਪ੍ਰਸਤ ਸਰਦਾਰ ਭੁਪਿੰਦਰ ਸਿੰਘ ਜੀ ਰਾਣਾ, ਸ਼੍ਰੀ ਸੰਜੀਵ ਬੋੜਾ ਪਿੰਡ ਅਤੇ ਦਸਵੰਧ ਗਰੀਬਾਂ ਲਈ ਐਨ ਜੀ ਓ ਤੋਂ ਮਾਣਯੋਗ ਸੈਕਟਰੀ ਸਹਿਬਾਨ ਸਰਦਾਰ ਮਨਪ੍ਰੀਤ ਸਿੰਘ ਧੀਰੋਵਾਲ, ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ, ਸਰਦਾਰ ਹਰਜਿੰਦਰ ਪਾਲ ਸਿੰਘ ਟੋਨੀ ਕੰਦੋਲਾ ਜੀ ਆਦਿਕ ਪਿੰਡ ਨਰੂੜ, ਪਧਿਆਣਾ, ਨਵੀਂ ਡਰੋਲੀ, ਕਾਲਰਾ, ਡਮੁੰਡਾ, ਆਦਮਪੁਰ, ਖੁਰਦਪੁਰ, ਕੰਦੋਲਾ ਮਾਣਕੋ ਘੜਿਆਲ ਆਦਿਕ ਅਤੇ ਪਿੰਡ ਦੇ ਨੌਜਵਾਨ ਵੀਰ ਭੈਣਾਂ ਆਦਿਕ ਹਾਜ਼ਰ ਸਨ ਜਿਨ੍ਹਾਂ ਨੇ ਖੂਨਦਾਨ ਕੈਂਪ ਵਿੱਚ ਅਤੇ ਗੁਰੂ ਕੇ ਲੰਗਰਾਂ ਵਿੱਚ ਰੱਜ਼ ਕੇ ਸੇਵਾ ਕੀਤੀ
ਇਹਨਾਂ ਸਾਰਿਆਂ ਸਾਧ ਸੰਗਤਾਂ ਦਾ ਸਵਾਗਤ ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਅਤੇ ਦਸਵੰਧ ਗਰੀਬਾਂ ਲਈ ਐਨ ਜੀ ਓ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਬੜੇ ਹੀ ਚਾਓ ਅਤੇ ਸ਼ਿੱਦਤ ਨਾਲ ਕੀਤਾ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top