ਮਰਹੂਮ ਸਰਪੰਚ ਸੰਦੀਪ ਚੀਨਾ ਜੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਜਾਣਿਆ ਕਿ ਉਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਮੌਤ ਹੋਣ ਦੇ ਪਹਿਲੇ ਦਿਨ ਦੱਸੇ ਗਏ ਸ਼ੱਕੀ ਦੋ ਦੋਸ਼ੀਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ। ਇਕ ਮਹੀਨੇ ਵਿਚ ਹੀ ਇਕ ਸ਼ੱਕੀ ਦੋਸ਼ੀ ਦੀ ਤਾਜ਼ਾ ਆਡੀਓ ਵੀ ਪੰਜਾਬ ਪੁਲਿਸ ਨੂੰ ਦਿੱਤੀ ਜਿਸ ਵਿਚ ਸ਼ੱਕੀ ਦੋਸ਼ੀ ਇਹ ਕਹਿ ਰਿਹਾ ਹੈ ਕਿ ਉਸਨੇ ਮਰਹੂਮ ਸੰਦੀਪ ਚੀਨਾ ਨੂੰ ਗੋਲੀਆਂ ਮਰਵਾਈਆਂ। ਇਹ ਸ਼ੱਕੀ ਦੋਸ਼ੀ ਪਿੰਡ ਦਾ ਹੀ ਵਸਨੀਕ ਹੈ। ਪੰਜਾਬ ਪੁਲਿਸ ਦਾ ਕਾਰਵਾਈ ਨਾ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਲੰਕ ਹੈ ਕਿ ਦਲਿਤ ਭਾਈਚਾਰੇ ਦੇ ਮਰਹੂਮ ਸਰਪੰਚ ਨੂੰ ਅੱਜ ਤੱਕ ਵੀ ਇਨਸਾਫ਼ ਦੇਣ ਚ ਅਸਮਰਥ ਹੈ। ਬਸਪਾ ਵਫਦ ਪਰਿਵਾਰ ਨੂੰ ਨਾਲ ਲੈਕੇ ਕੱਲ ਐਸਐਸਪੀ ਨਾਲ ਮੁਲਾਕਾਤ ਕਰੇਗਾ। ਇਨਸਾਫ਼ ਹਿਤ 1ਮਾਰਚ ਨੂੰ ਪਰਿਵਾਰ ਵਲੋਂ ਕੈਂਡਲ ਮਾਰਚ ਕੀਤਾ ਕਰੇਗਾ।

















































