ਜਲੰਧਰ(ਬਿਊਰੋ ਰਿਪੋਰਟ) – ਬੀਬੀ ਕੁਲਬੀਰ ਕੌਰ ਦਾ ਪਤੀ ਸ. ਤਰਸੇਮ ਸਿੰਘ ਜੋ ਦੇਸ਼ ਦੀ ਸੇਵਾ ਵਿੱਚ 1997 ਵਿੱਚ ਭਰਤੀ ਹੋਏ। ਸ. ਤਰਸੇਮ ਸਿੰਘ ਨੇ ਟ੍ਰੇਨਿੰਗ ਵਿੱਚ ਹੀ ਬਹੁਤ ਚੰਗੇ ਨਤੀਜੇ ਦਿੱਤੇ ਅਤੇ ਅਫਸਰਾਂ ਨੇ ਵੀ ਉਹਨਾਂ ਦਾ ਮਾਣ ਸਨਮਾਨ ਕੀਤਾ। ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਛਤੀਸਗੜ੍ਹ, ਦਿੱਲੀ, ਜੰਮੂ ਅਤੇ ਕਸ਼ਮੀਰ ਵਿੱਚ ਬੜੀ ਹੀ ਦਲੇਰੀ ਅਤੇ ਦ੍ਰਿੜਤਾ ਨਾਲ ਡਿਊਟੀ ਨਿਭਾਈ। 2009 ਤੇ 2010 ਵਿੱਚ ਸ. ਤਰਸੇਮ ਸਿੰਘ ਨੂੰ ਬਿਮਾਰੀ ਨੇ ਕੁਝ ਅਜਿਹਾ ਘੇਰਿਆ ਕਿ 2011 ਵਿੱਚ ਤਰਸੇਮ ਸਿੰਘ ਆਪਣੇ ਬੱਚਿਆਂ ਨੂੰ ਅਲਵਿਦਾ ਕਹਿ ਗਏ। ਸ. ਤਰਸੇਮ ਸਿੰਘ ਦੀ ਮੌਤ ਤੋਂ ਬਾਅਦ ਕੁਲਬੀਰ ਕੌਰ ਤਿੰਨ ਬੱਚਿਆਂ ਨਾਲ ਮੁਸੀਬਤਾਂ ਵਿੱਚ ਘਿਰ ਗਈ। ਕੁਲਬੀਰ ਕੌਰ ਨੂੰ ਉਸ ਸਮੇਂ ਇਹ ਸਮਝ ਨਹੀਂ ਆ ਰਹੀ ਸੀ ਕਿ ਇਹਨਾਂ ਤਿੰਨਾਂ ਬੱਚਿਆਂ ਨੂੰ ਕਿਵੇਂ ਪਾਲਿਆ ਜਾਵੇ ਕਿਉਂਕਿ ਪੈਨਸ਼ਨ ਵੀ ਬਹੁਤ ਘੱਟ ਆਉਦੀ ਸੀ। ਕੁਲਬੀਰ ਕੌਰ ਨੂੰ ਜੇਕਰ ਪਿਛਲੀ ਜਿੰਦਗੀ ਬਾਰੇ ਪੁੱਛਿਆ ਜਾਵੇ ਤਾਂ ਹੰਜੂਆਂ ਤੋਂ ਸਿਵਾਏ ਹੋਰ ਕੁਝ ਵੀ ਹਾਸਲ ਨਹੀਂ ਹੁੰਦਾ। ਤਿੰਨ ਬੱਚਿਆਂ ਨੂੰ ਪਾਲਣਾ ਪੋਸਣਾ, ਪੜਾਈ ਅਤੇ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ। ਤਰਸੇਮ ਸਿੰਘ ਅਤੇ ਕੁਲਬੀਰ ਕੌਰ ਦੇ ਮਾਤਾ ਪਿਤਾ ਪਹਿਲਾਂ ਹੀ ਗੁਜਰ ਚੁੱਕੇ ਸਨ। ਘਰ ਵਿੱਚ ਕਿਸੇ ਦਾ ਕੋਈ ਸਹਾਰਾ ਨਹੀਂ ਸੀ। ਕੁਲਬੀਰ ਕੌਰ ਹੌਲੀ ਹੌਲੀ ਮੁਸੀਬਤਾਂ ਨਾਲ ਟਕਰਾਉਂਦੀ ਹੋਈ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮਿਲੀ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਡੀਆਈਜੀ ਅਤੇ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨਾਲ ਮਿਲਣ ਦਾ ਸੁਝਾਅ ਦਿੱਤਾ। ਸਭ ਤੋਂ ਪਹਿਲਾਂ ਕੁਲਬੀਰ ਕੌਰ ਨੇ ਸੀਆਰਪੀਐਫ ਦੇ ਗਰੁੱਪ ਸੈਂਟਰ ਦੇ ਡੀਆਈਜੀ ਸਰ ਰਕੇਸ਼ ਰਾਓ ਜੀ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਦੁੱਖ ਸਾਂਝਾ ਕੀਤਾ। ਗਰੁੱਪ ਸੈਂਟਰ ਦੇ ਡੀਆਈਜੀ ਸਰ ਨੇ ਉਹਨਾਂ ਨੂੰ ਗਰੁੱਪ ਸੈਂਟਰ ਦੇ ਅੰਦਰ ਰਹਿਣ ਲਈ ਮਕਾਨ ਦੇ ਦਿੱਤਾ।

ਕੁਲਬੀਰ ਕੌਰ ਨੇ ਗਰੁੱਪ ਸੈਂਟਰ ਵਿੱਚ ਰਹਿੰਦੀਆਂ ਹੋਰ ਵਿਧਵਾਵਾਂ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਐਸ਼ੋਸੀਏਸ਼ਨ ਦੇ ਪ੍ਰਧਾਨ ਸਲਿੰਦਰ ਸਿੰਘ ਕੰਢੀ ਨੂੰ ਮਿਲਣ ਲਈ ਮੀਟਿੰਗ ਰੱਖ ਲਈ। ਸਾਰੀਆਂ ਵੀਰ ਨਾਰੀਆਂ ਨੇ ਆਪਣੇ ਦੁਖੜੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਦੱਸੇ। ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਇਆ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪੰਜਾਬ ਦੀ ਐਸ਼ੋਸੀਏਸ਼ਨ ਦੇਖੇਗੀ। ਇਹ ਸਾਰੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਐਸੋਸੀਏਸ਼ਨ ਨੇ ਉਹਨਾਂ ਲਈ ਇੱਕ ਸ਼ਹੀਦ ਪਰਿਵਾਰ ਸਹਿਯੋਗ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ। ਨਾਲ ਹੀ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਹਨਾਂ ਦੀਆਂ ਮੁਸ਼ਕਲਾਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਗਰੁੱਪ ਜਲੰਧਰ ਨਾਲ ਸਾਂਝੀ ਕੀਤੀ। ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਸਾਰੀਆਂ ਵੀਰ ਨਾਰੀਆਂ ਦੀ ਮਦਦ ਕਰਨਗੇ। ਐਸ਼ੋਸੀਏਸ਼ਨ ਦੇ ਪ੍ਰਧਾਨ ਨੇ ਡੀਆਈਜੀ ਨਾਲ ਮੀਟਿੰਗ ਕਰਕੇ ਇਹਨਾਂ ਸ਼ਹੀਦ ਪਰਿਵਾਰਾਂ ਲਈ ਇੱਕ ਪ੍ਰੋਗਰਾਮ ਰੱਖ ਲਿਆ। ਇਸ ਵਿੱਚ ਕੁਲਬੀਰ ਕੌਰ ਨੇ ਪੰਜਾਬ ਦੀਆਂ ਸਾਰੀਆਂ ਵੀਰ ਨਾਰੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਦਿਲਾਸੇ ਦੇਣੇ ਸ਼ੁਰੂ ਕਰ ਦਿੱਤੇ। ਐਸੋਸੀਏਸ਼ਨ ਨੇ ਉਹਨਾਂ ਦੀਆਂ ਗਤੀਵਿਧੀਆਂ ਦੇਖਦੇ ਹੋਏ ਮਹਿਲਾਵਾਂ ਦੀ ਪ੍ਰਧਾਨ ਬਣਾ ਦਿੱਤਾ ਅਤੇ ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਤਾਂ ਹਰ ਇੱਕ ਵੀਰ ਨਾਰੀ ਦੀ ਵੱਖਰੀ ਵੱਖਰੀ ਕਹਾਣੀ ਸੀ ਜੋ ਅਸੀਂ ਤੁਹਾਨੂੰ ਹਰ ਵੀਰ ਨਾਰੀ ਦਾ ਸੱਚ ਇਹਨਾਂ ਖਬਰਾਂ ਰਾਹੀਂ ਦਿਖਾਵਾਂਗੇ ਕਿ ਉਹਨਾਂ ਦਾ ਜੀਵਨ ਕਿੰਨਾ ਮੁਸ਼ਕਿਲ ਭਰਿਆ ਬਤੀਤ ਹੁੰਦਾ ਹੈ। ਕੁਲਬੀਰ ਕੌਰ ਦੇ ਇਸ ਉਪਰਾਲੇ ਨਾਲ ਹਰ ਵੀਰ ਨਾਰੀ ਨੂੰ ਇੱਕ ਵੱਖਰੀ ਸਵੇਰ ਦਿਖਦੀ ਹੈ।ਪਿਛਲੇ ਦਿਨੀ ਸ਼ਹੀਦ ਪਰਿਵਾਰਾਂ ਦਾ ਇਕੱਠ ਕੀਤਾ ਗਿਆ ਜਿਸ ਵਿੱਚ ਪੰਜਾਬ ਕੇਸਰੀ ਗਰੁੱਪ ਵੱਲੋਂ 30 ਪਰਿਵਾਰਾਂ ਨੂੰ ਚੈੱਕ ਭੇਟ ਕੀਤੇ ਗਏ। ਐਸੋਸੀਏਸ਼ਨ ਵੱਲੋਂ ਇਹਨਾਂ 30 ਪਰਿਵਾਰਾਂ ਨੂੰ ਕੁਝ ਘਰੇਲੂ ਸਮਾਨ ਵੀ ਦਿੱਤਾ ਗਿਆ। ਐਸ਼ੋਸ਼ੀਏਸ਼ਨ ਦੀ ਇਸ ਮੀਟਿੰਗ ਦਾ ਉਪਰਾਲਾ ਦੇਖ ਕੇ ਸੀਆਰਪੀਐਫ ਦੇ ਸੀਨੀਅਰ ਅਫਸਰਾਂ ਨੇ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਫੋਨਾਂ ਰਾਹੀਂ ਵਧਾਈ ਦਿੱਤੀ ਅਤੇ ਸ਼ਾਬਾਸ਼ ਵੀ ਦਿੱਤੀ।ਦਿੱਲੀ ਹੈਡ ਆਫਿਸ ਵੱਲੋਂ ਹੋਰ ਵੀ ਉਪਰਾਲੇ ਸ਼ੁਰੂ ਕਰ ਦਿੱਤੇ। ਕੁਲਬੀਰ ਕੌਰ ਦੇ ਇਸ ਉਪਰਾਲੇ ਨੂੰ ਦੇਖ ਕੇ ਬਾਕੀ ਵੀਰ ਨਾਰੀਆਂ ਨੂੰ ਇੱਕ ਨਵੀਂ ਉਮੀਦ ਜਾਗ ਉੱਠੀ ਅਤੇ ਸਾਰੇ ਪਰਿਵਾਰਾਂ ਨੇ ਐਸ਼ੋਸੀਏਸ਼ਨ ਦੇ ਇਸ ਉਪਰਾਲੇ ਨੂੰ ਦੇਖ ਕੇ ਇਹਨਾਂ ਪਰਿਵਾਰਾਂ ਨੇ ਐ ਸ਼ੋਸੀਏਸ਼ਨ ਦਾ ਧੰਨਵਾਦ ਕੀਤਾ।

















































