ਨੰਗਲ ਬਿਹਾਲਾ ਵਿਖੇ ਦੁਕਾਨ ਵਿੱਚ ਚੋਰੀ ਕਰਨ ਵਾਲੇ ਮੁਜਰਿਮ ਹੋਏ ਗ੍ਰਿਫਤਾਰ

ਹੋਸ਼ਿਆਰਪੁਰ – ਸੁਰਿੰਦਰਾ ਲਾਂਭਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਚੋਰੀਆਂ ਕਰਨ ਵਾਲਿਆ ਖਿਲਾਫ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇੰਸਪੈਕਟਰ ਅਮਰਜੀਤ ਕੌਰ ਥਾਣਾ ਮੁੱਖੀ ਦੀ ਨਿਗਰਾਨੀ ਅਧੀਨ ਏ.ਐਸ.ਆਈ ਗੁਰਵਿੰਦਰਜੀਤ ਸਿੰਘ ਵੱਲੋਂ ਪ੍ਰਦੀਪ ਕੁਮਾਰ ਪੁੱਤਰ ਸੁਦਰਸ਼ਨ ਕੁਮਾਰ ਵਾਸੀ ਕ੍ਰਿਸ਼ਨਾ ਗਲੀ ਮੁਕੇਰੀਆਂ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਦੇ ਬਿਆਨਾ ਦੇ ਅਧਾਰ ਮਿਤੀ 15.12.2023 ਦੀ ਦਰਮਿਆਨੀ ਰਾਤ ਨੂੰ ਉਸ ਦੀ ਦੁਕਾਨ ਨੰਗਲ ਬਿਹਾਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਚੋਰੀ ਕਰਨ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ । ਜਿਸ ਦੀ ਤਫਤੀਸ਼ ਦੌਰਾਨ ਏ.ਐਸ.ਆਈ ਗੁਰਵਿੰਦਰਜੀਤ ਸਿੰਘ ਵੱਲੋ ਮੁਕੱਦਮਾ ਹਜਾ ਵਿੱਚ ਦੋਸ਼ੀਆਨ ਜੈਮਸ ਪੁੱਤਰ ਸਤਪਾਲ ਵਾਸੀ ਅਟੱਲਗੜ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ਅਤੇ ਅਜੈ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਅਟੱਲਗੜ ਥਾਣਾ ਮੁਕੇਰੀਆ ਜਿਲਾ ਹੁਸਿਆਰਪੁਰ ਨੂੰ ਮਿਤੀ 26.12.2023 ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਗੈਸ ਕੇਂਟਰ ਸਲੰਡਰ ਬਰਾਮਦ ਕੀਤਾ ਗਿਆ।

Leave a Comment

Your email address will not be published. Required fields are marked *

Scroll to Top