ਤਲਵਾੜਾ (ਸੋਨੂੰ ਥਾਪਰ) – ਦਿਵ੍ਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ 2 ਨਵੰਬਰ ਤੋਂ 6 ਨਵੰਬਰ ਤੱਕ ਸ਼੍ਰੀ ਰਾਮ ਕਥਾਮ੍ਰਿਤ ਦਾ ਆਯੋਜਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸੈਕਟਰ-2, ਤਲਵਾਰਾ ਵਿਖੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦਿਵ੍ਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੁਸ਼ਰੀ ਰਾਜਵੰਤ ਭਾਰਤੀ ਜੀ ਅਤੇ ਸਾਧਵੀ ਸੁਸ਼ਰੀ ਅੰਜਲੀ ਭਾਰਤੀ ਜੀ ਨੇ ਵਿਧਾਇਕ ਕਰਮਵੀਰ ਸਿੰਘ ਘੁਮਣ ਜੀ ਨੂੰ ਸ਼੍ਰੀ ਰਾਮ ਕਥਾ ਵਿੱਚ ਪਹੁੰਚਣ ਲਈ ਨਿਯੌਤਾ ਪੱਤਰ ਭੇਟ ਕੀਤਾ।
ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁਮਣ ਜੀ ਨੇ ਕਿਹਾ ਕਿ ਉਹ ਇਸ ਸ਼੍ਰੀ ਰਾਮ ਕਥਾ ਵਿੱਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।

















































