ਸਿੱਖ ਤਾਲਮੇਲ ਕਮੇਟੀ ਵੱਲੋਂ ਵੱਖ ਵੱਖ ਸਟੇਜਾਂ ਲਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਤੇ ਲੰਗਰ ਲਗਾਏ

ਜਲੰਧਰ( ਪਰਮਜੀਤ ਸਾਬੀ) – ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਵਿਸ਼ਾਲ  ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿੱਚੋਂ ਗੁਜਰੀ, ਇਸ ਸ਼ੋਭਾ ਯਾਤਰਾ ਦੇ ਆਰੰਭ ਵਿੱਚ  ਗੁਰੂ ਰਵਿਦਾਸ ਚੌਂਕ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਦੇ ਬਾਹਰ ਵਿਸ਼ੇਸ਼ ਸਟੇਜ ਲਗਾਈ ਗਈ, ਜਿੱਥੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ  ਆਗੂ ਪਤਵੰਤਿਆਂ ਨੂੰ  ਸਿੱਖ ਤਾਲਮੇਲ ਕਮੇਟੀ ਵੱਲੋ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਦੇ ਨਾਲ ਹੀ ਸ਼ੋਭਾ ਯਾਤਰਾ ਵਿੱਚ ਸਾਮਿਲ ਸੰਗਤਾਂ ਲਈ ਲੰਗਰ ਵੀ ਲਗਾਏ ਗਏ ਤੇ ਜਲ ਦੀ ਸੇਵਾ ਵੀ ਕੀਤੀ ਗਈ, ਦੂਸਰੀ ਸਟੇਜ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮੁਹੱਲੇ ਵਿਖੇ ਲਗਾਈ ਗਈ, ਜਿੱਥੇ ਸ਼ੋਭਾਯਾਤਰਾ ਵਿੱਚ ਸ਼ਾਮਿਲ  ਸੰਗਤਾਂ ਲਈ ਛੋਲੇ ਭਟੂਰਿਆਂ ਦੇ ਲੰਗਰ ਲਗਾਏ ਗਏ ਇੱਥੇ ਵੀ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਸਟੇਜ ਸਕੱਤਰ ਦੀ ਸੇਵਾ ਕੀਮਤੀ  ਭਗਤ ਵਲੋ ਨਿਭਾਈ ਗਈ ,ਇਸ ਮੌਕੇ ਤੇ ਜਥੇਦਾਰ ਜਗਜੀਤ ਸਿੰਘ ਗਾਬਾ, ਹਰਪਾਲ ਸਿੰਘ ਚੱਢਾ ,ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ, ਜਸਵਿੰਦਰ ਸਿੰਘ ਜੋਲੀ ,ਹਰਜੋਤ ਸਿੰਘ ਲੱਕੀ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਮੇਤ  ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਵੱਲੋਂ ਪਾਏ ਪੂਰਨਿਆਂ ਤੇ ਚਲਦੇ ਹੋਏ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਨਿਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ ਹੈ,  ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲ ਹਨ ,ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਕਾਲੀਆ ਕਲੋਨੀ, ਗੁਰਵਿੰਦਰ ਸਿੰਘ ਸਿੱਧੂ , ਅਮਨਦੀਪ ਸਿੰਘ ਬੱਗਾ ,ਤਜਿੰਦਰ ਸਿੰਘ ਸੰਤ ਨਗਰ, ਲਖਵੀਰ ਸਿੰਘ ਲੱਕੀ ਆਦਿ ਹਾਜ਼ਰ ਸਨ

Leave a Comment

Your email address will not be published. Required fields are marked *

Scroll to Top